Saturday, June 20, 2026

ਤਿੰਨ ਰੋਜ਼ਾ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸੁਲਤਾਨਪੁਰ ਲੋਧੀ `ਚ 27 ਸਤੰਬਰ ਤੋਂ

ਚੀਫ ਖਾਲਸਾ ਦੀਵਾਨ ਵਿਖੇ ਵਿਸ਼ਵ ਪੱਧਰੀ ਸਿੱਖ ਜੱਥੇਬੰਦੀਆਂ ਦੀ ਇਕੱਤਰਤਾ
ਅੰਮ੍ਰਿਤਸਰ, 7 ਜੂਨ (ਪੰਜਾਬ  ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੁ ਨਾਨਕਦੇਵ  ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੰੁ ਸਮਰਪਿਤ PUNJ0706201904ਤਿੰਨ ਰੋਜ਼ਾ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ 27,28,29 ਸਤੰਬਰ 2019 ਨੂੰ ਸੁਲਤਾਨਪੁਰ ਲੋਧੀ ਵਿਖੇ ਪੰਥਕ ਸ਼ਾਨੋ ਸ਼ੌਕਤ ਅਤੇ ਜਾਹੋ ਜਲਾਲ ਨਾਲ ਮਨਾਉਣ ਹਿੱਤ ਪੋ੍ਰਗਰਾਮਾਂ ਦੀ ਰੂਪ ਰੇਖਾ ਅਤੇ ਸਹਿਯੋਗ `ਤੇ ਵਿਚਾਰ ਚਰਚਾ ਕਰਨ ਲਈ `ਵਿਸ਼ਵ ਪੱਧਰੀ ਸਿੱਖ ਜੱਥੇਬੰਦੀਆਂ ਦੀ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਜਿਸ ਦੀ ਰਾਹਨੁਮਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਸ੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ।ਇਸ  ਇਕੱਤਰਤਾ ਵਿਚ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਵਿਸ਼ੇਸ਼ ਰੂਪ ਵਿੱਚ ਪੁੱਜੇ ।
 ਸਮੂਹ ਜਥੇਬੰਦੀਆਂ ਦੇ ਕੋ-ਆਰਡੀਨੇਟਰ ਗੁਰਮੀਤ ਸਿੰਘ, ਬੇਸਿਕਸ ਆਫ ਸਿੱਖੀ ਇੰਡੀਆ ਟਰੱਸਟ ਤੋਂ ਦਵਿੰਦਰ ਪਾਲ ਸਿੰਘ, ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਤੋ ਜਤਿੰਦਰ ਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਤੇ ਅੰਮ੍ਰਿਤਸਰ ਤੋਂ ਬਲਜੀਤ ਸਿੰਘ, ਤਰਨਤਾਰਨ ਤੋਂ ਜਸਵੰਤ ਸਿੰਘ, ਇੰਸਟੀਟਿਊਟ ਆਫ ਸਿੱਖ ਸਟੱਡੀ ਤੋ ਸੁਖਵਿੰਦਰ ਸਿੰਘ, ਸ਼ਬਦ ਕੀਰਤਨ ਨਾਮ ਸਤਿਸੰਗ ਸਭਾ ਤੋ ਗੁਰਬਖਸ਼ ਸਿੰਘ ਅਤੇ ਉਹਨਾਂ ਦੇ ਸਾਥੀ, ਸ੍ਰੀ ਗੁਰੂ ਸਿੰਘ ਸਭਾ ਤੋ ਅਨੂਪ ਸਿੰਘ ਵਿਰਦੀ, ਸੈਟਰਲ ਯੂਨੀਵਰਸਟੀ ਆਫ ਪੰਜਾਬ ਬਠਿੰਡਾ ਤੋਂ ਡਾ: ਰਮਨਪ੍ਰੀਤ ਕੌਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੋ ਸੁਖਵਿੰਦਰ ਸਿੰਘ ਤੇ ਉਹਨਾਂ ਦੇ ਸਾਥੀ, ਕਰ ਭਲਾ ਹੋ ਭਲਾ ਤੋਂ ਨੁਮਾਇੰਦੇ, ਅੰਮ੍ਰਿਤਸਰ ਸੇਵਕ ਸਭਾ ਤੋਂ ਸੁਰਿੰਦਰ ਸਿੰਘ ਸੋਹਲ, ਸ੍ਰੀ ਗੁਰੂ ਨਾਨਕ ਗੁਰਪੁਰਬ ਕਮੇਟੀ ਤੋਂ ਜੀ.ਐਸ ਬੇਦੀ, ਪੰਜਾਬ ਯੁਨੀਵਰਸਿਟੀ ਤੋਂ ਡਾ: ਆਸ਼ੂ ਪਸਰੀਚਾ ਅਤੇ ਡਾ: ਕਿਰਨ ਚੌਹਾਨ ਤੋਂ ਇਲਾਵਾ ਹੋਰ ਪ੍ਰਤੀਨਿਧੀ ਸ਼ਾਮਲ ਹੋਏ।
ਚੀਫ ਖਾਲਸਾ ਦੀਵਾਨ ਪ੍ਰਧਾਨ ਨਿਰਮਲ ਸਿੰਘ ਨੇ ਆਪਣੇ ਸੁਆਗਤੀ ਭਾਸ਼ਣ ਦੌਰਾਨ ਚੀਫ ਖਾਲਸਾ ਦੀਵਾਨ  ਦੇ ਪੁਰਾਤਨ ਇਤਿਹਾਸ ਤੇ ਚਾਨਣਾ ਪਾਇਆ ਅਤੇ ਚੀਫ ਖਾਲਸਾ ਦੀਵਾਨ ਦੇ ਮੋਢੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧਤਾ ਪ੍ਰਗਟਾਈ।ਉਹਨਾਂ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੰੁ ਸਮਰਪਿਤ ਪ੍ਰੋਗਰਾਮਾਂ ਨੂੰ ਇਕ ਪਲੇਟਫਾਰਮ `ਤੇ ਹੀ ਮਨਾੳੇਣ ਦੀ ਅਪੀਲ ਕੀਤੀ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੀ ਇਕਮੁੱਠਤਾ ਨਾਲ ਹੀ ਕੌਮ ਮਜਬੂਤ ਰਹੇਗੀ ਅਤੇ ਆਪਸੀ ਤਾਲਮੇਲ ਨਾਲ ਹੀ ਪੰਥ ਚੜ੍ਹਦੀ ਕਲਾ ਵਿਚ ਰਹੇਗਾ।ਉਹਨਾ ਸਭਨਾਂ ਜਥੇਬੰਦੀਆਂ ਨੂੰ ਆਪਣਾ ਫਰਜ਼ ਪਛਾਣ ਕੇ ਕੌਮ ਦੀ ਤਰੱਕੀ ਅਤੇ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ।ਉਹਨਾਂ ਚੀਫ ਖਾਲਸਾ ਦੀਵਾਨ ਦੇ ਸਿੱਖੀ ਪ੍ਰਚਾਰ-ਪ੍ਰਸਾਰ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਦਿਸ਼ਾਹੀਣ ਹੋਣ ਕਰਕੇ ਸੰਕਟਮਈ ਅਵੱਸਥਾ ਵਿਚੋਂ ਗੁਜ਼ਰ ਰਹੀ ਹੈ।ਉਹਨਾਂ ਗੁਰਮਤਿ ਸਿਧਾਂਤਾਂ ਨੂੰ ਸਿਰਮੌਰ ਦੱਸਦਿਆਂ ਇਸ ਦੇ ਦਾਇਰੇ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ `ਤੇ ਜੋਰ ਦਿੱਤਾ ਹੈ ਅਤੇ ਗੁਰਬਾਣੀ ਦੀ ਵਿਆਖਿਆ ਅਜੋਕੇ ਸਮਾਜਿਕ ਹਲਾਤਾਂ ਦੇ ਮੱਦੇਨਜਰ ਕਰਨ ਦੀ ਪ੍ਰੇਰਨਾ ਦਿੱਤੀ ।
ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਤਿਰਲੋਚਨ ਸਿੰਘ ਨੇ ਵੀ ਚਰਚਾ ਦੋਰਾਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਵੰਡਣ ਦੀ ਬੇਨਤੀ ਕੀਤੀ ਤਾਂ ਜੋ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਵੱਧ ਤੋਂ ਵੱਧ ਗੈਰ ਸਿੱਖਾਂ ਤੱਕ ਵੀ ਪਹੁੰਚਾਇਆ ਜਾ ਸਕੇ।ਉਹਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਗਿਆਨ ਦਾ ਖਜ਼ਾਨਾ ਦੱਸਦੇ ਹੋਏ ਬਾਣੀ ਨੂੰ ਆਧੁਨਿਕ ਢੰਗ ਨਾਲ ਪ੍ਰਚਾਰਣ ਅਤੇ ਪ੍ਰਸਾਰਣ ਦੀ ਲੌੜ `ਤੇ ਜੋਰ ਦਿੱਤਾ।
ਮੰਚ ਦਾ ਸੰਚਾਲਨ ਕਰ ਰਹੇ ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਜਸਵਿੰਦਰ ਸਿੰਘ ਢਿੱਲੋਂ ਨੇ 27-29 ਸਤੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਜਾ ਰਹੀ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਪ੍ਰੋਗਰਾਮਾਂ ਦੀ ਰੂਪਰੇਖਾ ਅਤੇ ਵੇਰਵਾ ਸਾਂਝਾ ਕੀਤਾ, ਜਿਸ ਦੌਰਾਨ ਵੱਖ-ਵੱਖ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਵਲੋਂ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੋਰਾਨ `ਇੰਟਰਨੈਸ਼ਨਲ ਯੂਨੀਵਰਸਟੀ ਆਫ ਸਿਖਿਜਮ` ਸਥਾਪਿਤ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾ ਅਤੇ ਗੁਰੂ ਸਾਹਿਬਾਨ, ਸਿੱਖ ਇਤਿਹਾਸ, ਸਭਿਆਚਾਰ, ਲਿਟਰੇਚਰ ਬਾਰੇੇ ਰਿਸਰਚ ਕੀਤੀ ਜਾ ਸਕੇ ਅਤੇ ਵਿਸ਼ਵ ਪੱਧਰ `ਤੇ ਸਿੱਖ ਵਿਦਵਾਨ ਸਿੱਖ ਧਰਮ ਸ਼ਾਸ਼ਤਰਾਂ ਦਾ ਅਧਿਐਨ ਕਰ ਸਕਣ।ਇਸ ਯੂਨੀਵਰਸਟੀ ਰਾਹੀਂ  ਡਿਗਰੀ ਹੋਲਡਰ ਗ੍ਰੰਥੀ ,ਪਾਠੀ, ਪ੍ਰਚਾਰਕ, ਕਥਾਵਾਚਕ, ਰਾਗੀ, ਢਾਡੀ, ਕਵੀਸ਼ਰ ਬਣਾਏ ਜਾ ਸਕਣਗੇ ਜੋ ਗਲੋਬਲ ਪੱਧਰ ਤੇ ਸਿੱਖੀ ਨੂੰ ਪ੍ਰਸਾਰਣ ਲਈ ਸਹਾਇਕ ਸਿੱਧ ਹੋਣਗੇ।
ਮੀਟਿੰਗ ਦੋਰਾਨ ਚੀਫ ਖਾਲਸਾ ਦੀਵਾਨ ਵਲੋਂ ਸਥਾਪਿਤ ਕੀਤੇ ਜਾ ਰਹੇ `ਸਿੱਖ ਵਿਦਿਅਕ ਸਲਾਹਕਾਰ ਬੋਰਡ` ਦੇ ਉਦੇਸ਼ਾਂ, ਅਧਿਕਾਰ ਖੇਤਰਾਂ ਅਤੇ ਬਣਤਰ ਸੰਬਧੀ ਵਿਚਾਰਾਂ ਕੀਤੀਆਂ ਗਈਆਂ। ਇਸ ਬੋਰਡ ਵਿਚ ਪੰਜਾਬ, ਸਮੁੱਚੇ ਭਾਰਤ  ਅਤੇ ਵਿਸ਼ਵ ਦੀਆਂ ਗਿਆਨ ਵਿਗਿਆਨ, ਵਿਦਿਆ, ਧਰਮ ਸਮਾਜ ਸੇਵਾ ਦੀਆਂ ਨਾਮਵਰ ਸ਼ਖਸ਼ੀਅਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ।ੳੋਪਰੰਤ ਵਿਸ਼ਵ ਪੱਧਰੀ ਸਿੱਖ ਜੱਥੇਬੰਦੀਆਂ, ਵਿਦਿਅਕ ਸੰਸਥਾਵਾਂ, ਪ੍ਰਮੱਖ ਯੂਨੀਵਰਸਟੀਆਂ   ਵਿੱਚ ਸਥਾਪਿਤ ਸਿੱਖ ਚੇਅਰਜ, ਵੱਖ-ਵੱਖ ਤਰ੍ਹਾਂ ਦੇ ਕਾਲਜਾਂ, ਸਕੂਲਾਂ  ਤੇ ਹੋਰ ਵਿਦਿਅਕ ਅਦਾਰਿਆਂ ਅਤੇ ਗੁਰਧਾਮਾਂ ਦੀ ਡਾਇਰੈਕਟਰੀ ਤਿਆਰ ਕਰਨ ਸੰਬਧੀ ਵਿਚਾਰ ਕੀਤੇ ਗਏ ਅਤੇ ਜਥੇਬੰਦੀਆਂ ਨੂੰ ਆਪਣਾ ਵੇਰਵਾ ਚੀਫ ਖਾਲਸਾ ਦੀਵਾਨ ਨੂੰ ਭੇਜਣ ਦੀ ਬੇਨਤੀ ਕੀਤੀ ਗਈ ਤਾਂ ਜੋ ਉਹਨਾਂ ਨਾਲ ਵੀ ਆਉਣ ਵਾਲੇ ਸਮੇਂ ਵਿਚ ਤਾਲਮੇਲ ਰੱਖਿਆ ਜਾ ਸਕੇ।  
ਉਪਰੰਤ ਸਿੱਖ ਚਿੰਤਕਾਂ ਪ੍ਰਿਸੀਪਲ ਜਗਦੀਸ਼ ਸਿੰਘ, ਬੀਬੀ ਕਿਰਨਜੋਤ ਕੋਰ, ਇਕਬਾਲ ਸਿੰਘ ਲਾਲਪੁਰਾ, ਸਵਰਨ ਸਿੰਘ ਖਾਲਸਾ ਅਤੇ ਹੋਰਨਾਂ ਵਲੋਂ ਵਿਸ਼ਵ ਪੱਧਰ `ਤੇ ਸਿੱਖ ਪੰਥ ਨੂੰ ਪੇਸ਼ ਆ ਰਹੀਆਂ ਦਰਪੇਸ਼ ਚਣੋਤੀਆਂ `ਤੇ ਰੋਸ਼ਨੀ ਪਾਈ ਗਈ ਅਤੇ ਜਥੇਬੰਦੀਆਂ ਵਲੋਂ ਸਾਂਝੇ ਤੌਰ `ਤੇ ਮੁਦਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਠੋਸ ਅਤੇ ਨਿੱਘਰ ਸੁਝਾਆਂ ਤੇ ਚਰਚਾ ਕੀਤੀ ਗਈ।ਅਖੀਰ ਧਰਮ ਪ੍ਰਚਾਰ ਕਮੇਟੀ ਮੁਖੀ ਭਾਗ ਸਿੰਘ ਅਣਖੀ ਨੇ ਮੀਟਿੰਗ ਵਿਚ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਕੈਨੈਡਾ ਤੋਂ ਸੁਲਤਾਨਪੁਰ ਲੋਧੀ ਵਿੱਖੇ ਮੋਟਰਸਾਇਕਲ ਰਾਹੀਂ ਪੁੱਜਣ ਵਾਲੇ ਨੌਜਵਾਨਾਂ ਵਿੱਚ ਸ਼ਾਮਲ  ਜਸਮੀਤ ਸਿੰਘ ਨੂੰ ਚੀਫ ਖਾਲਸਾ ਦੀਵਾਨ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੀਫ ਖਾਲਸਾ ਦੀਵਾਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਐਡੀਸ਼ਨਲ ਸਕੱਤਰ ਅਵਤਾਰ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਰਜਿੰਦਰ ਸਿੰਘ ਮਰਵਾਹਾ, ਟੀ.ਐਸ ਚਾਹਲ, ਪ੍ਰੋ: ਹਰੀ ਸਿੰਘ ਅਤੇ ਜੱਥੇਬੰਦੀਆਂ ਦੇ ਪ੍ਰਤੀਨਿੱਧ ਮੋਜੂਦ ਸਨ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply