ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਕਿੱਕਰ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਦੇ ਚਲਾਣੇ `ਤੇ ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਐਸੋਸ਼ੀਏਸ਼ਨ ਪ੍ਰਧਾਨ
ਜੋਗਿੰਦਰ ਸਿੰਘ ਅਦਲੀਵਾਲ, ਦਿਲਜੀਤ ਸਿੰਘ ਬੇਦੀ, ਸਤਿਬੀਰ ਸਿੰਘ, ਪ੍ਰੀਤਮ ਸਿੰਘ ਪੁਰੀ, ਬਲਬੀਰ ਸਿੰਘ, ਰਾਜ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕਿੱਕਰ ਸਿੰਘ ਦਾ ਜਨਮ 1939 ਈ: ਵਿੱਚ ਰਾਜਸਥਾਨ ਪ੍ਰਾਂਤ ਦੇ ਜਿਲ੍ਹਾ ਗੰਗਾਨਗਰ ਪਿੰਡ ਜੂਨਾਂਗੜ੍ਹ ਵਿੱਚ ਦਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ।ਵਿੱਦਿਆ ਪ੍ਰਾਪਤੀ ਦੇ ਨਾਲ ਨਾਲ ਰਾਜਨੀਤੀ ਵਿੱਚ ਰੁਚੀ ਰੱਖਦੇ ਸਨ।ਪੰਜਾਬੀ ਸੂਬੇ ਮੋਰਚੇ ਸਮੇਂ ਆਪਣੇ ਛੋਟੇ ਚਾਰੇ ਬੱਚਿਆਂ ਨੂੰ ਨਾਲ ਲੈ ਕੇ ਗ੍ਰਿਫਤਾਰੀ ਦਿੱਤੀ ਤੇ ਜੇਲ੍ਹ ‘ਚ ਰਹੇ।1967 ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਮੈਂਬਰ ਪਾਰਲੀਮੈਂਟ ਚੁਣੇ ਗਏ।ਸੰਤ ਫਹਿਤ ਸਿੰਘ ਨਾਲ ਬਤੌਰ ਡਰਾਈਵਰ ਲੰਮਾ ਸਮਾਂ ਸੇਵਾ ਨਿਭਾਉਂਦੇ ਰਹੇ।ਵੱਖ-ਵੱਖ ਸਮੇਂ ਪੰਥਕ ਚਨੌਤੀਆਂ ਸਮੇਂ ਜੇਲ੍ਹ ਯਾਤਰਾ ਵੀ ਕੀਤੀ। ਉਹ ਅੱਜ ਕੱਲ੍ਹ ਅੰਮ੍ਰਿਤਸਰ ਵਿਖੇ ਅਜੀਤ ਨਗਰ ਰਹਿ ਰਹੇ ਸਨ।ਉਨ੍ਹਾਂ ਤਿੰਨ ਜੂਨ ਨੂੰ ਗੁਰੂ ਰਾਮਦਾਸ ਵੱਲਾ ਹਸਪਤਾਲ ਵਿਖੇ ਅੰਤਿਮ ਸਵਾਸ ਲਏ।ਉਨ੍ਹਾਂ ਦੇ ਲੜਕੇ ਭਲਿੰਦਰ ਸਿੰਘ ਨੇ ਦੱਸਿਆ ਕੇ ਉਨਾਂ ਦੇ ਤਿੰਨੇ ਭਰਾ ਕਨੇਡਾ ਵਿੱਚ ਰਹਿੰਦੇ ਹਨ, ਉਨ੍ਹਾਂ ਦੇ ਪੁੱਜਣ `ਤੇ ਸਸਕਾਰ ਕੀਤਾ ਜਾਵੇਗਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media