Monday, September 21, 2026

ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਸਮਰ ਕੈਂਪ ਦਾ ਆਯੋਜਨ

ਲੌਂਗੋਵਾਲ, 7 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਤਿੰਨ ਦਿਨਾਂ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ PUNJ0706201908ਵਿੱਚ ਲਗਭਗ 70 ਬੱਚਿਆਂ ਨੇ ਭਾਗ ਲਿਆ।ਕੈਂਪ ਦੌਰਾਨ ਜਿੱਥੇ ਬੱਚਿਆਂ ਨੇ ਗਿੱਧਾ, ਭੰਗੜਾ, ਯੋਗ ਆਸਣ ਆਦਿ ਸਿੱਖੇ, ਉਥੇ ਡਸਟਬਿਨ, ਪੈਨ ਹੋਲਡਰ, ਗ੍ਰੀਟਿੰਗ ਕਾਰਡ, ਰੱਖੜੀਆਂ ਬਣਾਉਣੀਆਂ ਸਿਖੀਆਂ।ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦਾ ਕੰਮ ਦੇਖ ਕੇ ਬਹੁਤ ਖੁਸ਼ ਹੋਏ।ਬੱਚਿਅਂ ਵਲੋਂ ਤਿਆਰ ਕੀਤੀਆਂ ਰੱਖੜੀਆਂ ਨੇ ਸਭ ਦਾ ਮਨ ਮੋਹ ਲਿਆ।ਕੈਂਪ ਦੌਰਾਨ ਸਾਇੰਸ ਬੀ.ਐਮ ਗੁਰਮੇਲ ਸਿੰਘ ਅਤੇ ਰਾਮ ਸਿੰਘ ਵੀ ਉਚੇਚੇ ਤੌਰ `ਤੇ ਬੱਚਿਆਂ ਦਾ ਕੰਮ ਦੇਖਣ ਲਈ ਪਹੁੰਚੇ ਅਤੇ ਗੁਰਮੇਲ ਸਿੰਘ ਨੇ ਰੱਤੋਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕੀਤੇ ਕੰਮ ਦੀ ਬਹੁਤ ਪ੍ਰਸੰਸਾ ਕੀਤੀ।ਰਾਮ ਸਿੰਘ ਨੇ ਵਿਦਿਆਰਥੀਆਂ ਦੇ ਕੰਮ ਨੂੰ ਉੱਚ ਕੋਟੀ ਦਾ ਦੱਸਦਿਆਂ ਸਕੂਲ ਦੀਆਂ ਵਿਲੱਖਣ ਪ੍ਰਾਪਤੀਆਂ ਲਈ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ।
ਕੈਂਪ ਦੀ ਸਫਲਤਾ ਲਈ ਸਰਪੰਚ ਕੁਲਦੀਪ ਕੌਰ, ਪ੍ਰਧਾਨ ਬਲਜੀਤ ਸਿੰਘ ਅਤੇ ਸਾਹਿਬ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਮੈਡਮ ਸਤਪਾਲ ਕੌਰ, ਰੇਨੂੰ ਸਿੰਗਲਾ, ਪ੍ਰਦੀਪ ਸਿੰਘ, ਪ੍ਰਵੀਨ ਕੌਰ, ਰਣਜੀਤ ਕੌਰ ਨੂੰ ਵਧਾਈ ਦਿੱਤੀ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply