ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਨਵ ਵਿਦਿਆ ਨਿਕੇਤਨ ਸੀਨੀ. ਸਕੈਂ ਸਕੂਲ ਵਿਖੇ ਚੱਲ ਰਹੇ `ਏਕ ਭਾਰਤ ਸਰੇਸ਼ਟ ਭਾਰਤ` ਨੈਸ਼ਨਲ
ਲੈਵਲ ਕੈਂਪ ਵਿੱਚ ਪੰਜਾਬ ਤੋ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਕਰਨਾਟਕਾ ਅਤੇ ਗੋਆ ਤੋ 600 ਦੇ ਕਰੀਬ ਕੈਡਿਟ ਹਿੱਸਾ ਲੈ ਰਹੇ ਹਨ।ਇਸ ਸਮੇਂ ਸਟੂਡੈਂਟਸ ਪੁਲਿਸ ਕੈਡਿਟਸ ਪ੍ਰੋਗਰਾਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਸ: ਪਰਮਜੀਤ ਸਿੰਘ, ਏ.ਐਸ.ਆਈ ਕੰਵਲਜੀਤ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਵਲੋ ਟ੍ਰੈਫਿਕ ਨਿਯਮਾਂ, ਨਸ਼ਿਆਂ ਦੇ ਬੁਰੇ ਪ੍ਰਭਾਵ, ਔਰਤਾਂ ਦੀ ਸੁਰੱਖਿਆ, ਵਾਤਾਵਰਨ ਅਤੇ ਕਮਿਊਨਿਟੀ ਪੋਲੀਸਿੰਗ ਬਾਰੇ ਜਾਣਕਾਰੀ ਦਿੱਤੀ ਗਈ।ਇਸ ਦੋਰਾਨ ਕੈਡਿਟਾਂ ਨੂੰ ਟ੍ਰੈਫਿਕ ਸਬੰਧੀ ਕਾਨੂੰਨ ਰੂਲ ਐਂਡ ਰੈਗੂਲੇਸ਼ਨ ਮੋਟਰ ਵਹੀਕਲ ਐਕਟ ਸਬੰਧੀ, ਐਕਸੀਡੈਂਟ ਕਿਉਂ ਹੁੰਦੇ ਹਨ ਅਤੇ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਨਸ਼ਿਆਂ ਤੋ ਬਚਣ ਅਤੇ ਡੈਪੋ ਸਬੰਧੀ ਜਾਣਕਾਰੀ ਦਿੱਤੀ ਗਈ।ਅੋਰਤਾਂ ਦੀ ਸੁਰੱਖਿਆ ਬਾਰੇ ਟਿਪਸ ਅਤੇ ਸ਼ਕਤੀ ਐਪ ਬਾਰੇ ਵੀ ਦੱਸਿਆ ਗਿਆ ਅਤੇ ਬੱਚਿਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜਵਾਬ ਦਿੱਤੇ ਗਏ।ਕਰਨਲ ਰਵੀਦੀਪ ਸਿੰਘ ਕੈਂਟ ਕਮਾਂਡੈਂਟ ਤੇ ਲੈਫ. ਜਰਨਲ ਪਰਮਜੀਤ ਸਿੰਘ ਡਿਪਟੀ ਕਮਾਂਡੈਂਟ ਨੇ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ।
ਇਸ ਮੋਕੇ ਸੂਬੇਦਾਰ ਮੇਜਰ ਸੁਖਵਿੰਦਰ ਸਿੰਘ ਲੈਫ. ਸੁਖਪਾਲ ਸਿੰਘ ਮੇਜਰ ਕਵਿਤਾ ਲੈਫ. ਬਬਲਜੀਤ ਸਿੰਘ ਅਤੇ ਵੱਖ-ਵੱਖ ਰਾਜਾਂ ਤੋ ਆਏ ਕੈਡਿਟ ਮੋਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media