ਲੀਡਰ ਜਿੱਤ ਦੀਆਂ ਖੁਸ਼ੀਆਂ ਮਨਾਉਣ ਨੂੰ ਦੇ ਰਹੇ ਹਨ ਤਰਜ਼ੀਹ – ਐਡਵੋਕੇਟ ਗਗਨਦੀਪ
ਸਮਰਾਲਾ, 10 ਜੂਨ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਥਾਨਕ ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਹੋਰ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਮਰਾਲਾ
ਸ਼ਹਿਰ ਤੋਂ ਖੰਨਾ, ਬੀਜਾ ਅਤੇ ਮਾਛੀਵਾੜਾ ਨੂੰ ਜਾਂਦੀਆਂ ਟੁੱਟੀਆਂ ਸੜਕਾਂ ਉਪਰ ਪਿਛਲੇ ਸਾਲਾਂ ਦੌਰਾਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਬੇਕਸੂਰ ਲੋਕਾਂ ਨੂੰ ਸਮਰਪਿਤ ਦਿਹਾੜਾ ਛਬੀਲ ਲਗਾ ਕੇ ਮਨਾਇਆ ਗਿਆ।
ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਅਤੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਦੇ ਲੀਡਰਾਂ ਦੀ ਨਾਕਾਮੀ ਕਾਰਨ ਇਨ੍ਹਾਂ ਸੜਕਾਂ ਉੁਤੋਂ ਲੰਘਦੇ ਲੋਕ ਪਿਛਲੇ ਸਾਲਾਂ ਦੌਰਾਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਸਦਾ ਲਈ ਅਪਾਹਜ ਹੋ ਗਏ ਹਨ, ਪਰ ਲੀਡਰਾਂ ਨੂੰ ਲੋਕਾਂ ਦੇ ਇਹ ਆਮ ਮੁੱਦੇ ਨਜ਼ਰ ਨਹੀਂ ਆਉਂਦੇ ਤਾਂ ਹੀ ਉਹ ਟੁੱਟੀਆਂ ਸੜਕਾਂ ਵਰਗੇ ਗੰਭੀਰ ਮਸਲੇ ਨੂੰ ਅੱਖੋਂ ਪਰੋਖੇ ਕਰਕੇ ਆਪਣੀਆਂ ਸਿਆਸੀ ਜਿੱਤਾਂ ਦੀਆਂ ਖੁਸ਼ੀਆਂ ਮਨਾਉਣ ਵਿੱਚ ਮਸ਼ਰੂਫ ਹਨ, ਜਦੋਂ ਕਿ ਲੋਕਾਂ ਦੇ ਜਵਾਨ ਪੁੱਤ ਆਏ ਦਿਨ ਇਨ੍ਹਾਂ ਟੁੱਟੀਆਂ ਸੜਕਾਂ ਦੀ ਭੇਂਟ ਚੜ੍ਹ ਰਹੇ ਹਨ।ਦੀਪ ਦਿਲਬਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਵੱਡੇ ਰੂਪ ਵਿੱਚ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਵਿੱਢੇ ਗਏ ਸੰਘਰਸ਼ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਤਾਂ ਜੋ ਇਨ੍ਹਾਂ ਝੂਠੇ ਲੀਡਰਾਂ ਨੂੰ ਲੋਕ ਸ਼ਕਤੀ ਦਾ ਅਹਿਸਾਸ ਹੋਵੇ।
ਇਸ ਮੌਕੇ ਜਗਤਾਰ ਸਿੰਘ ਦਿਆਲਪੁਰਾ, ਰਾਜਵਿੰਦਰ ਸਮਰਾਲਾ, ਨੀਰਜ ਸਿਹਾਲਾ, ਇੰਦਰੇਸ਼ ਜੈਦਕਾ, ਗੁਰਮੀਤ ਸਿੰਘ ਗੁਰੀ ਢੀਂਡਸਾ, ਨਿਰਮਲ ਸਿੰਘ ਮੁਸ਼ਕਾਬਾਦ, ਸ਼ੰਕਰ ਕਲਿਆਣ, ਦਰਸ਼ਨ ਸਿੰਘ ਦਰਸ਼ੀ ਸਮਰਾਲਾ, ਸਰਵਣ ਸਿੰਘ ਸਮਰਾਲਾ, ਨਿਰਮਲ ਸਿੰਘ, ਕੁਲਵਿੰਦਰ ਨੋਕਵਾਲ, ਅਮਿਤ ਮੋਦਗਿੱਲ ਬਘੌਰ, ਹਰਜੀਤ ਸਿੰਘ ਸਰਪੰਚ ਰਾਮਗੜ੍ਹ, ਕਾਕਾ ਟੋਡਰਪੁਰ, ਜਸਪ੍ਰੀਤ ਮੁਸ਼ਕਾਬਾਦ, ਕਸ਼ਮੀਰੀ ਲਾਲ ਸਮਰਾਲਾ, ਗੁਰਮੇਲ ਸਿੰਘ ਸਮਰਾਲਾ, ਕੁਲਵੀਰ ਸਿੰਘ ਹੇੜੀਆਂ, ਕਰਮਜੀਤ ਸਿੰਘ ਹੇੜੀਆਂ, ਤਸਲੀਮ ਖਾਨ, ਉਦੇਵੀਰ ਸਮਰਾਲਾ, ਅਨਮੋਲ ਸ਼ਰਮਾ, ਪੁਨੀਤ ਸਿਹਾਲਾ, ਨਰਿੰਦਰ ਸੋਹੀ ਤੋਂ ਇਲਾਵਾ ਸਮਰਾਲਾ ਸ਼ਹਿਰ ਦੀਆਂ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵਰਕਰ ਹਾਜਰ ਸਨ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media