Monday, June 29, 2026

 ਨਵੀਂ ਸਿਖਿਆ ਨੀਤੀ ਦਾ ਐਲਾਨ ਛੇਤੀ ਕੀਤਾ ਜਾਵੇਗਾ- ਸਮ੍ਰਿਤੀ ਇਰਾਨੀ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਛਬੀਲ ਦੇ ਕੌਲਿਆਂ ਦੀ ਕੀਤੀ ਸੇਵਾ

PPN16091419
ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ ਸੱਗੂ)- ਕੇਂਦਰੀ ਮਨੁੱਖੀ ਵਸੀਲੇ ਤੇ ਵਿਕਾਸ ਮੰਤਰੀ ਸ੍ਰੀ ਮਤੀ ਸਮ੍ਰਿਤੀ ਇਰਾਨੀ ਨੇ ਅੰੰਮ੍ਰਿਤਸਰ ਦੀ ਫੇਰੀ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਨਾਂ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਅਤੇ ਪ੍ਰੀਕਰਮਾਂ ਵਿੱਚ ਛਬੀਲ ਦੇ ਕੌਲਿਆਂ ਦੀ ਸੇਵਾ ਵੀ ਕੀਤੀ।ਸ੍ਰੀ ਮਤੀ ਸਮ੍ਰਿਤੀ ਇਰਾਨੀ ਨੇ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦੀ ਗੈਲਰੀ ਦੇਖਣ ਉਪਰੰਤ ਇਥੇ ਰੱਖੀ ਗਈ ਕਿਤਾਬ ਵਿੱਚ ਆਪਣੇ ਵਿਚਾਰ ਲਿਖੇ।ਉਹ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਭਾਜਪਾ ਅਗੁਆਂ ਤੇ ਵਰਕਰਾਂ ਨੂੰ ਮਿਲੇ, ਜਿਥੇ ਉਨਾਂ ਕੈਬਨਿਟ ਮੰਤਰੀ ਪੰਜਾਬ ਅਨਿਲ ਜੋਸ਼ੀ, ਭਾਜਪਾ ਦੇ ਰਾਸ਼ਟਰੀ ਸਕੱਤਰ ਸ੍ਰੀ ਤਰੁਣ ਚੁੱਘ, ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਬਲਦੇਵ ਰਾਜ ਚਾਵਲਾ, ਭਾਜਪਾ ਸ਼ੀਹਰੀ ਪ੍ਰਧਾਨ ਨਰੇਸ਼ ਸ਼ਰਮਾ ਆਦਿ ਨੇ ਤਲਵਾਰ ਭੇਟ ਕਰਕੇ ਸਨਮਾਨਿਤ ਕੀਤਾ।

PPN16091420

ਸ੍ਰੀਮਤੀ ਸਮ੍ਰਿਤੀ ਇਰਾਨੀ ਨੇ ਡੀਏਵੀ ਕਾਲਜ ਵਿੱਚ ‘ਸੰਸਾਰ ਵਿੱਚ ਸਰੱਖਿਅਤ ਨਾਰੀ ਲਈ ਸਿਖਿਆ ਨੀਤੀ ਤੇ ਪੁਨਰ ਵਿਚਾਰ’ ਵਿਸ਼ੇ ‘ਤੇ ਅਯੋਜਿਤ ਸੈਮੀਨਾਰ ਵਿੱਚ ਬੋਿਿਦਆਂ ਮਹਿਲਾ ਸਸ਼ੱਕਤੀਕਰਨ ਤੇ ਜੋਰ ਦਿੱਤਾ।ਉਨਾਂ ਕਿਹਾ ਕਿ ਛੇਤੀ ਹੀ ਰਾਜਾਂ ਦੀ ਸਲਾਹ ਨਾਲ ਨਵੀਂ ਸਿਖਿਆ ਨੀਤੀ ਦਾ ਐਲਾਨ ਕੀਤਾ ਜਾਵੇਗਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply