ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਅਧੀਨ ਕਮਿਸ਼ਨਰ ਫੂਡ ਸੇਫਟੀ ਕਾਹਨ ਸਿੰਘ ਪੰਨੂੰ ਅਤੇ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਅਤੇ ਡਾ. ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਤਹਿਤ ਫੂਡ ਸੇਫਟੀ ਵਿੰਗ ਪਠਾਨਕੋਟ ਵੱਲੋਂ ਅੱਜ ਸ਼ਹਿਰੀ ਖੇਤਰ ਪਠਾਨਕੋਟ ਵਿੱਚ ਚਲ ਰਹੇ ਗੋਲਡ ਜਿਮ, ਟਰੂ ਜਿਮ, ਮਸ਼ਲ ਹੈਡ ਜਿਮ ਅਤੇ ਸਰੇਡ ਫੋਰਸ ਜਿਮ ਦੀ ਚੈਕਿੰਗ ਕੀਤੀ ਗਈ। 
ਟੀਮ ਵਿੱਚ ਜਾਣਕਾਰੀ ਦਿੰਦਿਆਂ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ ਨੇ ਦੱਸਿਆ ਕਿ ਉਪਰੋਕਤ ਜਿਮਾਂ ਵਿੱਚ ਨੋਜਵਾਨਾਂ ਨੂੰ ਸੋਇਆ ਮਿਲਕ ਅਤੇ ਪ੍ਰ੍ਰਟੀਨ ਸ਼ੇਕ ਬਾਰ ਆਦਿ ਦਿੱਤਾ ਜਾਂਦਾ ਹੈ। ਚੈਕਿੰਗ ਦੋਰਾਨ ਗੋਲਡ ਜਿਮ ਤੋਂ ਟੀਮ ਵੱਲੋਂ ਸੋਇਆ ਮਿਲਕ ਦਾ ਸੈਂਪਲ ਲਿਆ ਗਿਆ।ਉਨ੍ਹਾਂ ਦੱਸਿਆ ਕਿ ਟਰੂ ਜਿਮ ਦੀ ਚੈਕਿੰਗ ਦੋਰਾਨ ਧਿਆਨ ਵਿੱਚ ਆਇਆ ਕਿ ਨੋਜਵਾਨਾਂ ਨੂੰ ਫੂਡ ਸਪਲੀਮੈਂਟਸ ਵੀ ਵੇਚੇ ਜਾਂਦੇ ਹਨ, ਜਿਥੋ ਵੇਪ੍ਰੋਟੀਨ ਦਾ ਸੇਂਪਲ ਲਿਆ ਗਿਆ।ਉਨ੍ਹਾਂ ਦੱਸਿਆ ਕਿ ਉਪਰੋਕਤ ਦੋਨੋ ਜਿਮ ਫੂਡ ਸੇਫਟੀ ਲਾਈਸੈਂਸ /ਰਜਿਸਟ੍ਰੇਸ਼ਨ ਨਹੀਂ ਹੋਈ ਹੈ।ਜਿਸ ਲਈ ਉਨ੍ਹਾਂ ਨੂੰ ਆਉਣ ਵਾਲੇ ਦੋ ਦਿਨਾਂ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਕਰਵਾਉਂਣ ਆਦਿ ਲਈ ਹਦਾਇਤ ਕੀਤੀ ਗਈ।ਉਨ੍ਹਾ ਦੱਸਿਆ ਕਿ ਮਸਲ ਹੈਡ ਜਿਮ ਅਤੇ ਸਰੈਡ ਫੋਰਸ ਜਿਮ ਜੋ ਕਿ ਸੈਲੀ ਰੋਡ ਤੇ ਸਥਿਤ ਹਨ ਵਿਖੇ ਕਿਸੇ ਕਿਸਮ ਦਾ ਕੋਈ ਫੂਡ ਸਪਲੀਮੈਂਟ ਜਿਮ ਵਿੱਚ ਨਹੀ ਵੇਚਿਆ ਜਾ ਰਿਹਾ।ਇਸ ਤੋਂ ਇਲਾਵਾ ਪਠਾਨਕੋਟ ਦੇ ਸਹਿਰੀ ਖੇਤਰ ਅੰਦਰ ਦੁੱਧ ਵੇਚਣ ਆਉਣ ਵਾਲੇ ਲੋਕਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਵੱਲੋਂ ਵੇਚੇ ਜਾ ਰਹੇ ਦੁੱਧ ਪਦਾਰਥਾਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੋਰਾਨ 2 ਦੁੱਧ, 1 ਪਨੀਰ ਅਤੇ 1 ਲੱਡੂ ਦੇ ਸੈਂਪਲ ਭਰੇ ਗਏ।ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਕਾਰਵਾਈ ਦੋਰਾਨ ਸੀਲ ਕੀਤੇ ਗਏ ਸਾਰੇ ਸੈਂਪਲਾਂ ਨੂੰ ਫੂਡ ਲੈਬਾਰਟਰੀ ਖਰੜ ਵਿਖੇ ਟੈਸਟ ਕਰਨ ਦੇ ਲਈ ਭੇਜ ਦਿੱਤਾ ਗਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …
Punjab Post Daily Online Newspaper & Print Media