ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਪਿੰਡ ਤਰਹੇਟੀ ਬਾਸਾ ਵਿਖੇ 118ਵਾਂ ਪਸੂ ਭਲਾਈ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ ਅਤੇ ਡਾ. ਗੁਲਸ਼ਨ ਕੁਮਾਰ ਵੈਟਨਰੀ ਅਫਸਰ ਵਿਸ਼ੇਸ਼ ਤੋਰ `ਤੇ ਹਾਜ਼ਰ ਹੋਏ।
ਡਾ. ਗੁਲਸ਼ਨ ਕੁਮਾਰ ਨੇ ਪਸੂ ਪਾਲਕਾਂ ਨੂੰ ਪਸੂਆਂ ਦੇ ਪੇਟ ਦੇ ਕੀੜਿਆਂ ਅਤੇ ਧਾਤਾਂ ਦੇ ਚੂਰੇ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਜਾਨਵਰਾਂ ਵਿੱਚ 70 ਪ੍ਰਤੀਸ਼ਤ ਬੀਮਾਰੀਆਂ ਪੇਟ ਨਾਲ ਸਬੰਧਤ ਹੁੰਦੀਆਂ ਹਨ।ਜੋ ਖੁਰਾਕ ਅਤੇ ਪਸੂਆਂ ਨੂੰ ਪਾਈ ਜਾਂਦੀ ਹੈ, ਉਹ ਸਾਰੀ ਖੁਰਾਕ ਪੇਟ ਦੇ ਕੀੜੇ ਖਾ ਜਾਂਦੇ ਹਨ। ਇਸ ਲਈ ਪਸੂਆਂ ਨੂੰ ਖੁਰਾਕ ਦੇਣ ਤੋਂ ਪਹਿਲਾ ਡਾਕਟਰ ਤੋਂ ਸਲਾਹ ਜਰੂਰ ਲੈਣੀ ਚਾਹੀਦੀ ਹੈ।ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ ਪਸ਼ੂਆਂ ਨੂੰ ਕੀਤੀ ਜਾ ਰਹੀ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਪਸ਼ੂ ਪਾਲਕਾਂ ਨੂੰ ਆਪਣੇ ਨਜ਼ਦੀਕੀ ਪਸ਼ੂ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕਰਨ ਲਈ ਕਿਹਾ।
ਇਸ ਮੋਕੇ ਜਸਵਿੰਦਰ ਕੁਮਾਰ, ਮਨੋਹਰ ਲਾਲ, ਸੁਦਾਗਰ ਸਿੰਘ, ਲੱਕੀ, ਨਰਿੰਦਰ ਸਿੰਘ, ਸਵਰਨ ਸਿੰਘ, ਗੁਲਸ਼ਨ, ਰਛਪਾਲ ਸਿੰਘ, ਬਲਦੇਵ ਸਿੰਘ, ਪੂਰਨ, ਟੀਨੂੰ, ਸੁਭਾਸ ਸਿੰਘ, ਮੰਗਲ ਸਿੰਘ, ਚੈਨ ਸਿੰਘ, ਕਾਲਾ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media