Wednesday, April 29, 2026

ਜੀ.ਐਨ.ਡੀ.ਯੂ ਪ੍ਰਸ਼ਾਸ਼ਨ ਵਲੋਂ ਸੇਵਾ ਮੁਕਤ ਪੀ.ਏ ਜਸਵਿੰਦਰ ਸਿੰਘ ਨੂੰ ਨਿੱਘੀ ਵਿਦਾਇਗੀ

PUNJ1106201915ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸਾਰੀ ਵਿਭਾਗ ਵਿੱਖੇ 37 ਸਾਲ ਬੇਮਿਸਾਲ ਤੇ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਜਸਵਿੰਦਰ ਸਿੰਘ ਪੀ.ਏ ਸੇਵਾ ਮੁਕਤ ਹੋ ਗਏ।
ਦੱਸਣਯੋਗ ਹੈ ਕਿ ਉਸਾਰੀ ਵਿਭਾਗ ਵਿਖੇ ਇੰਜੀਨੀਅਰ ਦਫਤਰ ਵਿਖੇ ਬਤੌਰ ਉਨ੍ਹਾਂ ਦੀਆਂ ਪੀ.ਏ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਸਾਰਥਿਕ ਸੋਚ ਦੇ ਧਨੀ ਤੇ ਸੰਜ਼ੀਦਗੀ ਭਰਪੂਰ ਉਸਾਰੀ ਫੈਸਲਿਆਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੀ.ਏ ਜਸਵਿੰਦਰ ਸਿੰਘ ਲਈ ਜੀ.ਐਨ.ਡੀ.ਯੂ ਦੇ ਪ੍ਰਬੰਧਨ ਦੇ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਰਜਿਸਟਰਾਰ ਪ੍ਰੋਫੈ. ਡਾ. ਕੇ.ਐਸ ਕਾਹਲੋਂ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਡੀਨ ਸਟੂਡੈਂਟ ਵੈਲਫੇਅਰ ਡਾ. ਐਸ.ਐਸ ਬਹਿਲ ਤੇ ਇੰਜੀਨੀਅਰ ਐਚ.ਐਸ.ਟੀਨਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਰਜਿਸਟਰਾਰ ਪ੍ਰੋ. (ਡਾ.) ਕੇ.ਐਸ ਕਾਹਲੋਂ ਨੇ ਪੀ.ਏ ਜਸਵਿੰਦਰ ਸਿੰਘ ਦੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸਾਰੀ ਵਿਭਾਗ ਨੂੰ ਦਿੱਤੀਆਂ ਬੇਮਿਸਾਲ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਤਰੱਕੀ ਤੇ ਖੁਸ਼ਹਾਲੀ ਦੇ ਵਿੱਚ ਉਨ੍ਹਾਂ ਦੀ ਬਹੁਤ ਦੇਣ ਹੈ।ਜਿਸ ਨੂੰ ਕਦੇ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।ਪ੍ਰੋ. (ਡਾ.) ਕਾਹਲੋਂ ਤੇ ਡੀਨ ਬਹਿਲ ਨੇ ਸੇਵਾ ਮੁਕਤ ਪੀ.ਏ ਜਸਵਿੰਦਰ ਸਿੰਘ ਨੰੁੂ ਸਨਮਾਨ ਚਿੰਨ੍ਹ ਤੇ ਹੋਰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਮੰਚ ਦਾ ਸੰਚਾਲਨ ਨਰੇਸ਼ ਨੰਦਨ ਨੇ ਕੀਤਾ।
 ਇਸ ਮੌਕੇ ਡੀ.ਆਰ ਰਾਜੇਸ਼ ਕਾਲੀਆ, ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਨੰਦਨ, ਸੈਕਟਰੀ ਤੀਰਥ ਸਿੰਘ, ਏ.ਆਰ ਗੁਰਮੀਤ ਕੌਰ, ਨਿਗਰਾਨ ਮਨਜੀਤ ਕੌਰ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply