ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਆਸ਼ਾ ਵਰਕਰ ਅਤੇ ਹੈਲਥ ਇੰਸਪੈਕਟਰਾਂ ਦੀ ਟਰਕੌਮਾ ( ਰੋਹੇ/ਕੁਕਰੇ/ਅਤੇ ਪਰਬਾਲ) ਰੋਗ ਦੀ ਵਰਕਸ਼ਾਪ ਸਿਵਲ ਸਰਜਨ ਡਾ: ਨੈਨਾ ਸਲਾਥੀਆਂ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਡਾ: ਰਮੇਸ਼ ਡੋਗਰਾ ਆਈ ਸਰਜਨ ਨੇ ਦੱਸਿਆ ਕਿ ਟਰਕੌਮਾ ਇੱਕ ਲਾਗ ਦੀ ਰੋਗ ਹੈ।ਇਹ ਅੱਖਾਂ ਦੀਆਂ ਪਲਕਾ `ਤੇ ਅਸਰ ਕਰਦਾ ਹੈ।ਇਸ ਰੋਗ ਕਰਕੇ ਪਲਕ ਅੰਦਰ ਵੱਲ ਮੁੜ ਜਾਂਦੀ ਹੈ। ਪਲਕ ਦੇ ਵਾਲ ਕੌਰਨੀਆਂ `ਤੇ ਰਗੜ ਲਗਾਉਦੇ ਹਨ ਅਤੇ ਅੱਖਾਂ ਨੂੰ ਨੁਕਸਾਨ ਪਹੁਚਾਉਂਦੇ ਹਨ।ਉਨਾਂ ਦੱਸਿਆ ਕਿ ਸਾਨੂੰ ਆਪਣੀ ਤੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਪਲਕ ਦੇ ਵਾਲ ਨੂੰ ਚਿਮਟੀ ਨਾਲ ਹਟਾ ਦੇਣਾ ਚਾਹੀਦਾ ਹੈ।
ਜਿਲ੍ਹਾ ਡੀ.ਡੀ.ਐਚ.ਓ ਡਾ: ਡੋਲੀ ਅਗਰਵਾਲ ਨੇ ਦੱਸਿਆ ਕਿ ਦੰਦਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਫ ਰੱਖਣਾ ਚਾਹੀਦਾ ਹੈ।ਦਿਨ ਵਿੱਚ ਦੋ ਵਾਰ ਬਰਸ਼ ਕਰਨਾ ਚਾਹੀਦਾ ਹੈ।ਸਾਲ ਵਿੱਚ 2 ਵਾਰ ਦੰਦਾਂ ਦੀ ਨਿਰੀਖਣ ਕਰਵਾਉਣਾ ਚਾਹੀਦਾ ਹੈ। ਇਸ ਵਰਕਸ਼ਾਪ ਦੇ ਮੌਕੇ ਤੇ ਡਾ: ਸੁਨੀਤਾ ਐਪੀਡਾਮੋਲੋਜਿਸਟ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media