ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਚੇਅਰਮੈਨ ਪੰਜਾਬ ਰਾਜ ਘੱਟਗਿਣਤੀ ਕਮਿਸ਼ਨ ਮੁਨੱਵਰ ਮਸੀਹ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ
ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ), ਜਸਦੇਵ ਸਿੰਘ ਪੂਰੇਵਾਲ ਜਿਲ੍ਹਾ ਭਲਾਈ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਹਰੀਸ ਮੋਹਣ ਪਿ੍ਰੰਸੀਪਲ ਆਈ.ਟੀ.ਆਈ (ਲੜਕੇ) ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਮੁਨੱਵਰ ਮਸੀਹ ਚੈਅਰਮੈਨ ਨੇ ਦੱਸਿਆ ਕਿ ਪਠਾਨਕੋਟ ਵਿੱਚ ਈਸਾਈ ਭਾਈਚਾਰੇ ਲਈ ਸਾਂਝਾ ਕਬਰਸਤਾਨ ਲਈ ਅਤੇ ਕਮਿਊਨਿਟੀ ਹਾਲ ਬਣਾਉਣ `ਤੇ ਚਰਚਾ ਕੀਤੀ ਗਈ।ਉਨ੍ਹਾਂ ਕਿਹਾ ਕਿ ਭਾਵੇ ਕਿ ਡੇਅਰੀਵਾਲ ਵਿਖੇ ਉਪਰੋਕਤ ਦੋਨਾਂ ਕੰਮਾਂ ਲਈ ਨਗਰ ਨਿਗਮ ਵੱਲੋਂ 8 ਕਨਾਲ ਜਮੀਨ ਪਾਸ ਕੀਤੀ ਗਈ ਹੈ ਪਰ ਇਹ ਜਮੀਨ ਬਹੁਤ ਘੱਟ ਹੈ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਇਹ ਜਮੀਨ ਕਰੀਬ ਢਾਈ ਏਕੜ ਦਿੱਤੀ ਜਾਵੇ।ਅਧਿਕਾਰੀਆਂ ਭਰੋਸਾ ਦਿੱਤਾ ਕਿ ਨਗਰ ਨਿਗਮ ਵੱਲੋਂ ਜਲਦੀ ਹੀ ਇਸ ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਸੁੰਦਰਚੱਕ, ਸਰੀਫਚੱਕ, ਕੀੜੀ, ਮੱਲਪੁਰ, ਮੰਗਿਆਲ, ਕਥਲੋਰ, ਤਾਰਾਗੜ੍ਹ, ਰਤਨਗੜ੍ਹ, ਭਟੋਂਆ ਅਤੇ ਨੰਗਲ ਵਿਖੇ ਗੁੱਜਰ ਬਿਰਾਦਰੀ ਅਤੇ ਪਿੰਡ ਹਰਿਆਲ ਬਲਾਕ ਧਾਰਕਲ੍ਹਾ ਵਿੱਚ ਕਬਰਸਤਾਨ ਬਣਾਉਣ ਦੀ ਚਰਚਾ `ਤੇ ਉਨ੍ਹਾਂ ਕਿਹਾ ਕਿ ਪਿੰਡ ਹਰਿਆਲ ਵਿਖੇ ਜੋ ਬਕਫ ਬੋਰਡ ਦੀ ਜੋ 4 ਕਨਾਲ ਜਮੀਨ ਹੈ ਉਸ ਉਪਰ ਸਾਂਝੇ ਤੋਰ ਤੇ ਕਬਰਸਤਾਨ ਬਣਾਇਆ ਜਾਵੇਗਾ।
ਇਸ ਤੋਂ ਇਲਾਵਾ ਮੀਟਿੰਗ ਦੋਰਾਨ ਈਸਾਈ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੀਆਂ ਹੋਰ ਮੰਗਾ `ਤੇ ਵੀ ਚਰਚਾ ਕੀਤੀ ਗਈ ਅਤੇ ਕਈ ਅਹਿਮ ਫੈਸਲੇ ਲਏ ਗਏ।ਇਸ ਮੋਕੇ ਤੇ ਉਨ੍ਹਾਂ ਜਸਦੇਵ ਸਿੰਘ ਪੂਰੇਵਾਲ ਜਿਲ੍ਹਾ ਭਲਾਈ ਅਫਸਰ ਨੂੰ ਕਿਹਾ ਕਿ ਜੋ ਮਾਮਲੇ ਅੱਜ ਤੱਕ ਹੱਲ ਨਹੀਂ ਹੋਏ ਹਨ ਉਨ੍ਹਾਂ ਤੇ ਕਾਰਜ ਕਰਕੇ ਉਨ੍ਹਾਂ ਮਸਲਿਆਂ ਨੂੰ ਜਲਦੀ ਨਿਪਟਾਇਆ ਜਾਵੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media