ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਮਿਲਦੇ ਹਨ ਜ਼ਮੀਨੀ ਰਿਕਾਰਡ ਦਸਤਾਵੇਜ਼
ਸੰਗਰੂਰ, 12 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਵਿਖੇ ਵੱਖ-ਵੱਖ ਤਹਿਸੀਲ ਪੱਧਰ ’ਤੇ ਸਥਾਪਿਤ 13 ਫਰਦ ਕੇਂਦਰ ਲੋਕਾਂ ਨੰੂ ਜ਼ਮੀਨੀ
ਰਿਕਾਰਡ ਦੀ ਨਕਲ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 1 ਮਾਰਚ 2019 ਤੋਂ 31 ਮਈ 2019 ਤੱਕ ਜ਼ਿਲ੍ਹਾ ਸੰਗਰੂਰ ਵਿੱਚ 86 ਹਜ਼ਾਰ 224 ਬਿਨੇਕਾਰਾਂ ਨੰੂ ਉਨ੍ਹਾਂ ਦੀਆਂ ਜਮੀਨਾਂ ਦੇ ਰਿਕਾਰਡ ਦੀਆਂ ਨਕਲਾਂ ਦੇ 5 ਲੱਖ 55 ਹਜ਼ਾਰ 701 ਪੰਨੇ ਪਾਰਦਰਸ਼ੀ ਢੰਗ ਨਾਲ ਨਾਮਾਤਰ ਫੀਸ ’ਤੇ ਮੁਹੱਈਆ ਕਰਵਾਏ ਗਏ ਹਨ।
ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਫ਼ਰਦ ਕੇਂਦਰਾਂ ਵਿਖੇ ਕੇਵਲ 10 ਤੋਂ 15 ਮਿੰਟਾਂ ਦਾ ਸਮਾਂ ਹੀ ਲਗਦਾ ਹੈ, ਜਿਥੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜਮੀਨੀ ਰਿਕਾਰਡ ਦੀ ਤਸਦੀਕਸੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਫ਼ਰਦ ਸੰਗਰੂਰ ਵਿਖੇ 31 ਮਈ 2019 ਤੱਕ 9934 ਜਮੀਨ ਮਾਲਕਾਂ ਨੰੂ 53 ਹਜ਼ਾਰ 241 ਪੰਨੇ ਨਕਲਾਂ ਦਿੱਤੀਆ ਗਈਆਂ ਹਨ, ਜਿਸ ’ਚ 48 ਪਿੰਡ ਸ਼ਾਮਿਲ ਹਨ।
ਇਸੇ ਤਰ੍ਹਾਂ ਲੌਂਗੋਵਾਲ ਵਿਖੇ 3397 ਲੋਕਾਂ ਨੰੂ 14 ਹਜ਼ਾਰ 861 ਪੰਨੇ ਨਕਲਾਂ, ਜਿਸ ਵਿੱਚ 12 ਪਿੰਡ ਸ਼ਾਮਿਲ ਹਨ। ਭਵਾਨੀਗੜ੍ਹ ਵਿਖੇ 7116 ਵਿਅਕਤੀਆਂ ਨੰੂ 49 ਹਜ਼ਾਰ 593 ਨਕਲਾਂ ਮੁਹੱਈਆ ਕਰਵਾਈਆ ਗਈਆਂ ਹਨ, ਜਿਸ ’ਚ 67 ਪਿੰਡ ਸ਼ਾਮਿਲ ਹਨ।ਧੂਰੀ ਵਿਖੇ 9965 ਵਿਅਕਤੀਆਂ ਨੰੂ ਹਜ਼ਾਰ 58 ਹਜ਼ਾਰ 489 ਨਕਲਾਂ ਦੇ ਪੰਨੇ, ਜਿਸ ਵਿੱਚ 61 ਪਿੰਡ ਸ਼ਾਮਿਲ ਹਨ, ਸ਼ੇਰਪੁਰ ਵਿਖੇ 5285 ਵਿਅਕਤੀਆਂ ਨੰੂ ਹਜ਼ਾਰ 38 ਹਜਾਰ 441 ਪੰਨੇ ਮੁਹੱਈਆ ਕਰਵਾਏ ਗਏ ਹਨ, ਜਿਸ ਵਿੱਚ 36 ਪਿੰਡ ਸ਼ਾਮਿਲ ਹਨ।
ਇਸ ਤੋਂ ਇਲਾਵਾ ਸੁਨਾਮ ਵਿਖੇ 13964 ਲੋਕਾਂ ਨੰੂ 90 ਹਜ਼ਾਰ 976 ਪੰਨੇ ਦਿੱਤੇ ਗਏ ਹਨ, ਜਿਸ ’ਚ 49 ਪਿੰਡ ਸ਼ਾਮਿਲ ਹਨ, ਦਿੜ੍ਹਬਾ ਵਿਖੇ 5261 ਵਿਅਕਤੀਆਂ ਨੰੂ 36 ਹਜ਼ਾਰ 305 ਪੰਨੇ ਜਿਸ ’ਚ 36 ਪਿੰਡ ਸ਼ਾਮਿਲ ਹਨ, ਲਹਿਰਾ ਵਿਖੇ 4955 ਲੋਕਾਂ ਨੰੂ 35 ਹਜ਼ਾਰ 879 ਪੰਨੇ ਦਿੱਤੇ ਅਤੇ 40 ਪਿੰਡ ਸ਼ਾਮਿਲ ਹਨ, ਮੂਨਕ ਵਿਖੇ 5007 ਲੋਕਾਂ ਨੰੂ 27 ਹਜ਼ਾਰ 914 ਪੰਨੇ ਦਿੱਤੇ ਗਏ ਹਨ ਅਤੇ 30 ਪਿੰਡ ਸ਼ਾਮਿਲ ਹਨ, ਖਨੌਰੀ ਵਿਖੇ 2735 ਲੋਕਾਂ ਨੰੂ 17 ਹਜ਼ਾਰ 933 ਪੰਨੇ ਦਿੱਤੇ ਅਤੇ 18 ਪਿੰਡ ਸ਼ਾਮਿਲ ਹਨ, ਮਲੇਰਕੋਟਲਾ ਵਿਖੇ 8977 ਵਿਅਕਤੀਆਂ ਨੰੂ 68 ਹਜ਼ਾਰ 665 ਪੰਨੇ ਦਿੱਤੇ ਜਿਸ ’ਚ 97 ਪਿੰਡ ਸ਼ਾਮਿਲ ਹਨ, ਅਹਿਮਦਗੜ੍ਹ ਵਿਖੇ 5446 ਵਿਅਕਤੀਆਂ ਨੰੂ 37 ਹਜ਼ਾਰ 256 ਪੰਨੇ ਦਿੱਤੇ ਅਤੇ ਜਿਸ ’ਚ 45 ਪਿੰਡ ਸ਼ਾਮਿਲ ਹਨ ਅਤੇ ਅਮਰਗੜ੍ਹ ਵਿਖੇ 4182 ਵਿਅਕਤੀਆਂ ਨੰੂ 26 ਹਜ਼ਾਰ 148 ਨਕਲਾਂ ਦੇ ਪੰਨੇ ਮੁਹੱਈਆ ਕਰਵਾਏ ਗਏ ਹਨ, ਜਿਸ ਵਿੱਚ 50 ਪਿੰਡ ਸ਼ਾਮਿਲ ਹਨ।
ਥੋਰੀ ਨੇ ਕਿਹਾ ਕਿ ਇਨ੍ਹਾਂ ਫ਼ਰਦ ਕੇਂਦਰਾਂ ਵਿਖੇ ਜਿੱਥੇ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋ ਜਾਂਦੀ ਹੈ, ਉਥੇ ਹੀ ਪਾਰਦਰਸ਼ੀ ਢੰਗ ਨਾਲ ਜਮੀਨੀ ਰਿਕਾਰਡ ਦੀ ਕਾਪੀ ਹਾਸਲ ਹੋ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਵਿਭਾਗੀ ਵੈਬਸਾਈਟ ’ਤੇ ਕੋਈ ਵੀ ਜਮੀਨ ਮਾਲਕ ਆਪਣੇ ਜਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪ੍ਰਿੰਟ ਆਊਟ ਵੀ ਲੈ ਸਕਦਾ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media