Monday, May 25, 2026

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੁੱਲੇ ਹੋਏ ਬੋਰਵੈਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ

ਡਿਫਾਲਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਤੇ ਜੁਰਮਾਨੇ ਦਾ ਦਿੱਤਾ ਪ੍ਰਸਤਾਵ
ਚੰਡੀਗਡ਼੍ਹ, 13 ਜੂਨ (ਪੰਜਾਬ ਪੋਸਟ ਬਿਊਰੋ) – ਸੂਬੇ ਭਰ ਵਿਚ ਗੈਰ ਵਰਤੋਂ ਵਾਲੇ/ ਖੁੱਲੇ ਪਏ ਬੋਰਵੈਲਾਂ ਨੂੰ ਤੁਰੰਤ ਬੰਦ ਕਰਨ ਲਈ, ਤੰਦਰੁਸਤ ਪੰਜਾਬ ਮਿਸ਼ਨ Kahan Singh Pannuਤਹਿਤ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਕਦਮ ਚੁੱਕਣ ਲਈ ਪੱਤਰ ਜਾਰੀ ਕੀਤਾ ਗਿਆ ਤਾਂ ਜੋ ਵੱਖ-ਵੱਖ ਖੇਤਰੀ ਵਿਭਾਗਾਂ ਦੀ ਸਹਾਇਤਾ ਨਾਲ ਸੂਬੇ ਵਿੱਚ ਸਾਰੇ ਖੁੱਲੇ ਪਏ ਬੋਰਵੈਲਾਂ ਨੂੰ ਭਰਿਆ ਜਾ ਸਕੇ।ਇਹ ਪ੍ਰਗਟਾਵਾ ਤੰਦਰੁਸਤ ਪੰਜਾਬ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਕੇ.ਐਸ ਪੰਨੂ ਨੇ ਕੀਤਾ।
        ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਸੂਬੇ ਭਰ ਵਿੱਚ ਖੁੱਲੇ ਪਏ ਬੋਰਵੈਲ ਮਨੁੱਖੀ ਖਾਸ ਤੌਰ `ਤੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਨਾਲ ਭੂਮੀਗਤ ਪਾਣੀ ਨੂੰ ਗੰਦਾ ਕਰਨ ਕਰਕੇ ਚਿੰਤਾ ਦਾ ਮੁੱਖ ਵਿਸ਼ਾ ਹੈ।
       ਇਹ ਯਕੀਨੀ ਕਰਨ ਲਈ ਕਿ ਸਾਰੇ ਬੋਰਵੈਲ ਸਹੀ ਢੰਗ ਨਾਲ ਬੰਦ ਕੀਤੇ ਗਏ ਹਨ, ਡਿਪਟੀ ਕਮਿਸ਼ਨਰਾਂ ਨੂੰ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਲਈ ਸੁਝਾਅ ਦਿੱਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਖੁੱਲੇ ਪਏ ਬੋਰਵੈਲਜ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹਨਾਂ ਦੇ ਖੇਤ ਵਿੱਚ ਕੋਈ ਬੋਰਵੈਲ ਖੁੱਲਾ ਨਹੀਂ ਹੈ। ਇਸ ਸਬੰਧੀ ਪਿੰਡਾਂ ਵਿੱਚ ਮੁਨਾਦੀ ਕੀਤੀ ਜਾਵੇ। ਖੇਤੀਬਾੜੀ ਵਿਭਾਗ ਵਲੋਂ ਖੇਤਰੀ ਪੱਧਰ `ਤੇ ਮੀਟਿੰਗਾਂ ਕੀਤੀਆਂ ਜਾਣ ਤਾਂ ਜੋ ਅਜਿਹੇ ਬੋਰਵੇਲਜ਼ ਦੀ ਪਛਾਣ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਉਹਨਾਂ ਨੂੰ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਉਨਾਂ ਦੱਸਿਆ ਕਿ ਲਗਭਗ ਅਜਿਹੇ ਛੱਡੇ ਗਏ ਬੋਰਵੈਲਾਂ ਬਦਲੇ ਸਾਰੇ ਕਿਸਾਨਾਂ ਨੇ ਨਵੇਂ ਬੋਰਵੈਲਾਂ ਲਈ ਬਿਜਲੀ ਕੁਨੈਕਸ਼ਨ ਪ੍ਰਾਪਤ ਕੀਤਾ ਹੋਇਆ ਹੈ, ਇਸ ਲਈ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀ ਵਿਸ਼ੇਸ਼ ਤੌਰ `ਤੇ ਜੂਨੀਅਰ ਇੰਜੀਨੀਅਰਜ਼ ਇਹ ਯਕੀਨੀ ਬਣਾਉਣ ਕਿ ਸਾਰੇ ਛੱਡੇ ਹੋਏ ਬੋਰਵੈਲ ਬੰਦ ਕਰ ਦਿੱਤੇ ਜਾਣ।ਇਸ ਤੋਂ ਇਲਾਵਾ, ਗ੍ਰਾਮ ਪੰਚਾਇਤਾਂ ਦੇ ਸਾਰੇ ਮੈਂਬਰਾਂ ਤੋਂ ਤਸਦੀਕ ਕਰਵਾਉਣ ਤੋਂ ਬਾਅਦ ਗ੍ਰਾਮ ਪੰਚਾਇਤਾਂ ਮਤਾ ਪਾਸ ਕਰਨ ਤਾਂ ਜੋ ਪਿੰਡ ਦੇ ਰੈਵੇਨਿਊ ਅਸਟੇਟ (ਮੌਊਜਾ) ਵਿਚ ਕੋਈ ਬੋਰਵੈਲ ਖੁੱਲਾ ਨਾ ਰਹੇ। ਪਿੰਡ ਵਿੱਚ ਖੁੱਲੇ ਪਏ ਬੋਰਵੈਲਜ਼ ਬਾਰੇ ਤਸਦੀਕ ਕਰਨ ਲਈ ਪਿੰਡ ਦੇ ਪੰਚਾਇਤ ਸਕੱਤਰ ਵੀ ਪਿੰਡ ਦੇ ਸਾਰੇ ਨੰਬਰਦਾਰਾਂ ਨਾਲ ਸੰਪਰਕ ਕਰਨ।
             ਇਸ ਤੋਂ ਇਲਾਵਾ ਉਪ ਡਵਿਜ਼ਨਲ ਮੈਜਿਸਟਰੇਟ ਅਤੇ ਸਬੰਧਤ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ) ਮਿਲ ਕੇ ਆਪਣੇ ਖੇਤਰ ਦਾ ਦੌਰਾ ਕਰਨ ਅਤੇ ਇਸ ਮੁੱਦੇ ਦੀ ਗੰਭੀਰਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਆਪਣੇ ਅਧਿਕਾਰ ਖੇਤਰ ਵਿਚ ਸਾਰੇ ਬੋਰਵੈਲਾਂ ਨੂੰ ਢੱਕਣਾ ਯਕੀਨੀ ਬਣਾਉਣ। ਨਗਰ ਨਿਗਮ ਸੰਸਥਾਵਾਂ ਦੇ ਕਾਰਜਕਾਰੀ ਅਧਿਕਾਰੀ/ਕਮਿਸ਼ਨਰ ਸਾਰੇ ਕਾਊਂਸਲਰਾਂ ਨਾਲ ਗੱਲਬਾਤ ਕਰਨ ਤਾਂ ਜੋ ਅੱਗੇ ਇਹ ਸਮੱਸਿਆ ਬਾਰੇ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ।
             ਪੰਜਾਬ ਜਲ ਸਰੋਤ ਅਤੇ ਵਿਕਾਸ ਨਿਗਮ (ਟਿਊਬਵੈਲ ਕਾਰਪੋਰੇਸਨ) ਅਤੇ ਪੰਜਾਬ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਜੋ ਭੂਮੀਗਤ ਪਾਣੀ ਦੀ ਸਪਲਾਈ ਅਤੇ ਸਿੰਜਾਈ ਦੀਆਂ ਸਕੀਮਾਂ ਚਲਾ ਰਹੇ ਹਨ, ਨੂੰ ਆਪਣੇ ਗੈਰ-ਵਰਤੋਂ ਵਾਲੇ ਬੋਰਵੈਲ ਜੇ ਕੋਈ ਹੋਣ, ਨੂੰ ਇੱਕ ਮਹੀਨੇ ਦੀ ਮਿਆਦ ਵਿੱਚ ਬੰਦ ਕਰਨ।
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਹ ਪ੍ਰਸਤਾਵ ਦਿੱਤਾ ਗਿਆ ਹੈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਅਜਿਹੇ ਬੋਰਵੈਲ ਬੰਦ ਨਾ ਕਰਨ ਵਾਲੇ ਵਿਅਕਤੀ ਖਿਲਾਫ਼ ਅਪਰਾਧਕ ਕਾਰਵਾਈ ਕੀਤੀ ਜਾਵੇ। ਅਜਿਹੇ ਬੋਰਵੈਲਾਂ ਕਰਕੇ ਕਿਸੇ ਵੀ ਤਰਾਂ ਦਾ ਹਾਦਸਾ ਹੋਣ `ਤੇ ਅਜਿਹੇ ਵਿਅਕਤੀ ਦੇ ਖਿਲਾਫ਼ ਐਫ.ਆਈ.ਆਰ ਦਰਜ ਕਰਕੇ ਭਾਰਤੀ ਦੰਡ ਨਿਯਮਾਵਲੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਜ਼ਮੀਨ ਦੇ ਮਾਲਕ ਨੂੰ ਜੁਰਮਾਨਾ ਵੀ ਲਗਾਇਆ ਜਾਵੇ।
                ਪੱਤਰ ਅਨੁਸਾਰ ਇਕ ਮਹੀਨੇ ਦੀ ਮਿਆਦ ਪਿਛੋਂ ਮਿਸ਼ਨ ਤੰਦਰੁਸਤ ਪੰਜਾਬ ਇੱਕ ਇਸ਼ਤਿਹਾਰ ਦੇਵੇਗਾ ਜਿਸ ਵਿੱਚ ਆਮ ਜਨਤਾ ਨੂੰ ਛੱਡੇ ਹੋਏ/ ਖੁੱਲੇ ਪਏ ਬੋਰਵੈਲਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਜਾਵੇਗਾ ਜੋ ਅਜੇ ਤੱਕ ਬੰਦ ਨਹੀਂ ਕੀਤੇ ਗਏ ਹਨ। ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਵਲੋਂ ਦਿੱਤੀ ਜਾਣਕਾਰੀ ਨੂੰ ਤਸਦੀਕ ਕਰਨ ਪਿਛੋਂ 5000/-ਰੁਪਏ ਦਾ ਇਨਾਮ ਦਿੱਤਾ ਜਾਵੇਗਾ।
           ਇਸ ਸਬੰਧੀ ਰਿਪਰੋਟ ਮਿਸ਼ਨ ਡਾਇਰੈਕਟੋਰੇਟ ਦੁਆਰਾ ਇੱਕ ਮਹੀਨੇ ਵਿੱਚ ਮੰਗੀ ਗਈ ਹੈ।
 

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply