ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਵੱਲੋ ਈਕੋ ਸਿੱਖ ਸੰਸਥਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ
550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੀ.ਕੇ.ਡੀ ਸਕੂਲਾਂ ਵਿਚ 550 ਬੂਟੇ ਲਗਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋ ਸ੍ਰੀ ਗੁਰੂ ਹਰਿ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਖੇ ਗੁਰੂ ਚਰਨਾਂ ਵਿਚ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਪਹਿਲਾ ਬੂਟਾ ਲਗਾਉਦਿਆਂ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਗਿਆਨੀ ਜਗਤਾਰ ਸਿੰਘ ਨੇ ਚੀਫ ਖਾਲਸਾ ਦੀਵਾਨ ਵਲੋਂ ਸਿੱਖੀ ਸਿਧਾਤਾਂ ਅਤੇ ਸਿਖਿਆਵਾ ਦਾ ਅਨੁਸਰਨ ਕਰਦਿਆਂ ਵਾਤਾਵਰਨ ਬਚਾਉਣ ਲਈ ਕੀਤੇ ਯਤਨਾਂ ਅਤੇ ਸਿੱਖੀ ਪ੍ਰਚਾਰ-ਪ੍ਰਸਾਰ ਲਈ ਕੀਤੇ ਗਏ ਕਾਰਜਾ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਗੁਰੁ ਨਾਨਕ ਸਾਹਿਬ ਜੀ ਦੇ ਨਾਂ ਤੇ 550 ਬੂਟੇ ਲਗਾਉਣਾ ਬਾਬੇ ਨਾਨਕ ਦੀ ਸਿਖਿਆ ਨੂੰ ਪ੍ਰਚਾਰਨ ਦਾ ਇਕ ਬੇਹਤਰੀਨ ਤਰੀਕਾ ਹੈ।ਉਹਨਾ ਬਾਬੇ ਨਾਨਕ ਦੇ 550 ਵੇਂ ਪ੍ਰਕਾਸ਼ ਪੂਰਬ ਮੋਕੇ ਚੀਫ ਖਾਲਸਾ ਦੀਵਾਨ ਵੱਲੋ ਗੁਰੁ ਨਾਨਕ ਬਾਣੀ ਦੇ ਵਾਤਾਵਰਨ ਸੰਬਧੀ ਉਪਦੇਸ਼ਾਂ ਅਤੇ ਸਿਖਿਆਵਾਂ ਨੂੰ ਅਮਲੀ ਰੂਪ ਦੇਣ ਲਈ ਕੀਤੀ ਗਈ ਇਸ ਪਹਿਲ ਕਦਮੀ ਦੀ ਪ੍ਰਸੰਸਾ ਕੀਤੀ।
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ ਹਰੇਕ ਇਨਸਾਨ ਨੂੰ ਵਾਤਾਵਰਨ ਸੰਤੁਲਨ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।ਅਜੋਕੇ ਯੁੱਗ ਦੀ ਪ੍ਰਦੂਸ਼ਨ ਸੰਬੰਧੀ ਤ੍ਰਾਸਦੀ ਤਾਂ ਪਿਛਲੇ ਕੁੱਝ ਦਹਾਕਿਆਂ ਤੋ ਹੀ ਸ਼ੁਰੂ ਹੋਈ ਹੈ, ਪ੍ਰੰਤੂ ਬਾਬੇ ਨਾਨਕ ਦੀ ਬਾਣੀ ਵਿਚ ਵਾਤਾਵਰਨ ਬਚਾਉਣ ਸੰਬੰਧੀ ਪ੍ਰੇਰਨਾ ਅਤੇ ਮਹੱਤਾ 500 ਸਾਲਾ ਤੋ ਵੀ ਪਹਿਲਾ ਉਜਾਗਰ ਕੀਤੀ ਜਾ ਚੁੱਕੀ ਹੈ।ਉਹਨਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਹਰੇਕ ਸਕੂਲ ਵਿਚ ਇੱਕ ਵਿਸ਼ੇਸ਼ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਵੱਖ ਵੱਖ ਤਰਾਂ ਦੇ ਘਣੇ ਛਾਂਦਾਰ ਰੱੁਖ ਲਗਾਏ ਜਾਣਗੇ।ਸਭ ਤੋ ਪਹਿਲਾਂ ਈਕੋ ਸਿੱਖ ਸੰਸਥਾ ਦੇ ਮਾਹਿਰਾਂ ਦੁਆਰਾ ਮਿੱਟੀ ਦੀ ਜਾਂਚ ਕਰਕੇ ਇਸ ਵਿੱਚ ਲੋੜੀਦੀ ਖੁਰਾਕ ਨਾਲ ਉਪਜਾਊ ਬਣਾਇਆ ਜਾਏਗੀ।ਉਪਰੰਤ ਬੂਟਿਆ ਦੀ ਸਹੀ ਦੇਖਭਾਲ ਅਤੇ ਜਲਦ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਿੱਟੀ ਦੀ ਕਿਸਮ ਅਨੁਸਾਰ ਹੀ ਬੂਟੇ ਲਗਾਏ ਜਾਣਗੇ ਜਿਸ ਦੀ ਇਕੋ ਸਿੱਖ ਸੰਸਥਾ ਦੇ ਮਾਹਿਰਾਂ ਦੁਆਰਾ ਸਮੇ-ਸਮੇ ਤੇ ਜਾਂਚ ਕੀਤੀ ਜਾਵੇਗੀ ਇਹ ਸਾਰੀ ਪ੍ਰਕਿਰਿਆ ਚੀਫ ਖਾਲਸਾ ਦੀਵਾਨ ਦੁਆਰਾ ਬਣਾਈ ਗਈ ਸੱਤ ਮੈਂਬਰੀ ਕਮੇਟੀ ਵੱਲੋ (ਜਿਸ ਵਿਚ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਕਮੇਟੀ ਦੇ ਚੈਅਰਮੇਨ ਹਨ) ਈਕੋ ਸਿੱਖ ਸੰਸਥਾ ਦੇ ਨੁੰਮਾਇਦਿਆਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜਿਆ ਜਾਵੇਗਾ।
ਚੇਅਰਮੇਨ ਸੀ.ਕੇ.ਡੀ ਸਕੂਲ ਭਾਗ ਸਿੰਘ ਅਣਖੀ, ਚੀਫ ਖਾਲਸਾ ਦੀਵਾਨ ਸਰਪ੍ਰਸਤ ਰਾਜ ਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਮੀਤ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਨੇ ਵੀ ਰੁੱਖਾਂ ਦੀ ਮਹੱਤਤਾ ਅਤੇ ਕੀਮਤ ਨੂੰ ਵੇਖਦਿਆਂ ਸਾਰੇ ਸਮਾਜਕ, ਧਾਰਮਿਕ, ਵਿਦਿਅਕ ਅਦਾਰਿਆਂ ਅਤੇ ਵਿਅਕਤੀਗਤ ਰੂਪ ਵਿਚ ਹਰੇਕ ਇਨਸਾਨ ਨੂੰ ਮਨੁੱਖੀ ਜੀਵਨ ਅਤੇ ਵਾਤਾਵਰਨ ਬਚਾਉਣ ਲਈ ਵੱਧ ਤੋ ਵੱਧ ਰੁੱਖ ਲਗਾਉਣ ਦੀ ਲੋੜ `ਤੇ ਜ਼ੋਰ ਦਿੱਤਾ।
ਅੰਤ ਚੀਫ ਖਾਲਸਾ ਦੀਵਾਨ ਵਲੋਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਸਕੂਲ ਮੈਂਬਰ ਇੰਚਾਰਜ ਰਜਿੰਦਰ ਸਿੰਘ ਮਰਵਾਹਾ ਵਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਸਕੂਲ ਮੈਂਬਰ ਇੰਚਾਰਜ ਰਜਿੰਦਰ ਸਿੰਘ ਮਰਵਾਹਾ, ਪ੍ਰੋ: ਹਰੀ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਅਜੀਤ ਸਿੰਘ ਬਸਰਾ, ਮਨਮੋਹਨ ਸਿੰਘ, ਨਵਤੇਜ ਸਿੰਘ ਨਾਰੰਗ ਅਤੇ ਪ੍ਰਿੰਸੀਪਲ ਰਿਪੂਦਮਨ ਕੌਰ ਤੇ ਹੋਰ ਪ੍ਰਿੰਸੀਪਲ ਹਾਜਰ ਸਨ।
Check Also
Bbk Dav participates in Nasha Mukt Yuva for Viksit Bharat Sankalp Abhiyan inaugurated by Hon’ble PM Modi
Amritsar, August 7 (Punjab Post Bureau) – BBK DAV College for Women participated in Nasha …
Punjab Post Daily Online Newspaper & Print Media