ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਗਿਆਰ੍ਹਵੀਂ ਜਮਾਤ ਕਾਮਰਸ ਦੇ ਵਿਦਿਆਰਥੀ ਸ਼ਿਵਮ ਅਰੋੜਾ ਨੂੰ ਐਨ.ਸੀ.ਸੀ ਏਅਰਵਿੰਗ 2018-19 ਦੇ ਲਈ ਸਰਵੋਤਮ ਕੈਡੇਟ ਐਵਾਰਡ ਮਿਲਿਆ ਹੈ।ਇਹ ਐਵਾਰਡ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਐਨ.ਸੀ.ਸੀ ਏਅਰਵਿੰਗ ਜੂਨੀਅਰ ਡਵੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ।ਗਰੁੱਪ ਕਮਾਂਡਰ ਐਨ.ਸੀ.ਸੀ ਹੈਡ ਕੁਆਰਟਰ ਅੰਮ੍ਰਿਤਸਰ ਬ੍ਰਿਗੇਡੀਅਰ ਆਰ.ਕੇ.ਮੌਰ ਨੇ ਕੈਡੇਟ ਨੂੰ 3500/- ਰੁਪਏ ਦਾ ਚੈਕ ਅਤੇ ਉਸ ਨੂੰ ਭਵਿੱਖ ਦੇ ਯਤਨਾਂ ਦੇ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਕਿਹਾ ਕਿ ਉਹ ਇਹਨਾਂ ਚੁਨੌਤੀਆਂ ਨੂੰ ਸਵੀਕਾਰ ਕਰੇ ਅਤੇ ਆਪਣੀ ਹਿੰਮਤ ਨਾਲ ਜਿੱਤ ਹਾਸਲ ਕਰੇ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਸ਼ਿਵਮ ਆਪਣੀਆਂ ਚੰਗੀਆਂ ਕੋਸ਼ਿਸ਼ਾਂ ਨਾਲ ਭਵਿੱਖ ਵਿੱਚ ਹੋਰ ਅੱਗੇ ਵੱਧ ਸਕਦਾ ਹੈ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …