ਹਜ਼ੂਰ ਸਾਹਿਬ (ਨੰਦੇੜ), 17 ਜੂਨ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸੰਗਰੂਰ ਜਿਲ੍ਹੇ ਅਨੁਸਾਰ ਤਹਸੀਲ ਧੂਰੀ ਦੇ ਪਿੰਡ ਢੱਡੋਮਲ ਵਲੋਂ
ਪੰਜਾਬ ਦੀ ਸਾਧ ਸੰਗਤ ਵਲੋਂ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਨੂੰ 95 ਟਰਾਲੇ ਭਰ ਕੇ ਕਣਕ ਭੇਜੀ ਗਈ।ਜੋ ਸ਼੍ਰੀ ਲੰਗਰ ਸਾਹਿਬ ਵਿੱਚ ਸ਼ਰਧਾ ਦੇ ਨਾਲ ਸਵੀਕਾਰ ਕੀਤੀ ਗਈ।
ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਇਸ ਸਮੇਂ ਕਣਕ ਦੀ ਉਗਰਾਹੀ ਲਈ ਪੰਜਾਬ ਦੀ ਸਾਧ ਸੰਗਤ ਨੂੰ ਪੰਜਾਬ `ਚ ਮਿਲ ਰਹੇ ਹਨ।ਉਨ੍ਹਾਂ ਦੀ ਅਪੀਲ `ਤੇ ਪੰਜਾਬ ਖਾਸ ਤੌਰ `ਤੇ ਸੰਗਰੂਰ ਜਿਲ੍ਹੇ ਦੀ ਸੰਗਤ ਸਾਹਮਣੇ ਆਈ ਹੈ।ਬਾਬਾ ਨਰਿੰਦਰ ਸਿੰਘ ਨੂੰ ਸਾਧ ਸੰਗਤ ਵਲੋਂ ਕਣਕ ਦਾ ਚੜ੍ਹਾਵਾ ਦਿੱਤਾ ਗਿਆ।ਜਿਸ ਨੂੰ ਬਾਬਾ ਨਰਿੰਦਰ ਸਿੰਘ ਨੇ 9 ਜੂਨ ਨੂੰ ਪਿੰਡ ਢਡੋਮਲ ਵਲੋਂ ਅਰਦਾਸ ਉਪਰੰਤ ਹਜੂਰ ਸਾਹਿਬ ਲਈ ਰਵਾਨਾ ਕੀਤਾ ਸੀ।ਇਹ ਟਰਾਲੇ 16 ਜੂਨ ਨੂੰ ਹਜ਼ੂਰ ਸਾਹਿਬ ਪਹੁੰਚੇ।ਬਾਬਾ ਬਲਵਿੰਦਰ ਸਿੰਘ ਨੇ ਕਣਕ ਦੇ ਟਰਾਲੇ ਲੈ ਕੇ ਪਹੁੰਚੀ ਸੰਗਤ ਦਾ ਸਵਾਗਤ ਕੀਤਾ।ਸਰਪੰਚ ਜੋਰਾ ਸਿੰਘ (ਜੈਨਪੁਰ), ਜਰਨੈਲ ਸਿੰਘ ਲੰਗਲ ਕਲਾਂ, ਬਲਵਿੰਦਰ ਸਿੰਘ ਪੁਲਮੀਆ ਮੈਂਬਰ ਸਮੇਤ ਸੰਗਰੂਰ ਦੀ ਸੰਗਤ ਦਾ ਵਿਸ਼ੇਸ਼ ਸਨਮਾਨ ਕੀਤਾ।ਜਿਨ੍ਹਾਂ ਦੀ ਸਹਾਇਤਾ ਨਾਲ ਕਣਕ ਹਜ਼ੂਰ ਸਾਹਿਬ ਪਹੁੰਚੀ।ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ `ਚ ਪੰਜਾਬ ਦਾ ਕਿਸਾਨ, ਸਾਧ ਸੰਗਤ, ਪਿੰਡ ਦੇ ਸਰਪੰਚ, ਸੇਵਾਦਾਰ ਸਾਰਿਆਂ ਨੇ ਯੋਗਦਾਨ ਦਿੱਤਾ ਹੈ।ਬਾਬਾ ਬਲਵਿੰਦਰ ਸਿੰਘ ਨੇ ਅੰਗੀਠਾ ਸਾਹਿਬ `ਤੇ ਅਰਦਾਸ ਕਰ ਕਣਕ ਭੇਜਣ ਵਾਲੇ ਸਾਰੇ ਸ਼ਰਧਾਲੂਆਂ, ਪਿੰਡ ਵਾਸੀਆਂ ਆਦਿ ਦੀ ਚੜਦੀ ਕਲਾ ਦੀ ਅਰਦਾਸ ਕੀਤੀ।
ਸਰਪੰਚ ਜੋਰਾ ਸਿੰਘ ਨੇ ਦੱਸਿਆ ਕਿ 95 ਟਰਾਲਾ ਕਣਕ ਲੰਗਰ ਸਾਹਿਬ ਦੇ ਮੋਦੀਖਾਨੇ ਵਿੱਚ ਉਤਾਰੀ ਗਈ ਹੈ।ਕਣਕ ਦੀ ਵਰਤੋਂ ਹਜ਼ੂਰ ਸਾਹਿਬ ਵਿਖੇ 24 ਘੰਟੇ ਲਗਾਤਾਰ ਚੱਲ ਰਹੇ ਲੰਗਰ ਅਤੇ ਵਿਸ਼ੇਸ਼ ਸਮਾਗਮਾਂ ਲਈ ਕੀਤੀ ਜਾਵੇਗੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media