Thursday, June 11, 2026

ਜੋਗਿੰਦਰ ਸਿੰਘ ਫੁੱਲ ਅਤੇ ਡਾ. ਦਰਸਨ ਸਿੰਘ ਧੰਜ਼ਲ ਦੀ ਯਾਦ `ਚ ਸਾਹਿਤਕ ਸੰਵਾਦ ਰਚਾਇਆ

ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ -ਦੀਪ ਦਵਿੰਦਰ) – ਪਿਛਲੇ ਦਿਨੀਂ ਵਿਛੋੜਾ ਦੇ ਗਏ ਪੰਜਾਬੀ ਦੇ ਪ੍ਰਮੁੱਖ ਗਲਪ ਲੇਖਕ ਜੋਗਿੰਦਰ ਸਿੰਘ PUNJ1806201903ਫੁੱਲ ਅਤੇ ਡਾ. ਦਰਸ਼ਨ ਸਿੰਘ ਧਜ਼ਲ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਹਿਤਕ ਸੰਵਾਦ ਰਚਾਇਆ ਗਿਆ।ਅਮ੍ਰਿਤਸਰ ਸਾਹਿਤ ਚਿੰਤਕ ਮੰਚ ਦੀ ਪਹਿਲ ਕਦਮੀ ਨਾਲ ਸਥਾਨਕ ਕੰਪਨੀ ਬਾਗ `ਚ ਹਾਜ਼ਰ ਲੇਖਕਾਂ ਵਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੇ ਸਾਹਿਤਕਾਰਾਂ ਨੂੰ ਅਕੀਕਤ ਦੇ ਫੁਲ ਭੇਟ ਕੀਤੇ ਗਏ।ਕਹਾਣੀਕਾਰ ਮੁਖਤਾਰ ਗਿੱਲ ਦੀ ਅਗਵਾਈ `ਚ ਹੋਈ ਇਸ ਸੋਗਮਈ ਇਕੱਤਰਤਾ `ਚ ਬੋਲਦਿਆਂ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਜੋਗਿੰਦਰ ਸਿੰਘ ਫੁੱਲ ਅਤੇ ਡਾ. ਦਰਸ਼ਨ ਧੰਜ਼ਲ ਵਰਗੇ ਚਿੰਤਨ ਸ਼ੀਲ ਲੋਕ ਆਪਣੇ ਘਰ ਪਰਿਵਾਰ ਤੋਂ ਪਹਿਲਾਂ ਆਲੇ ਦੁਆਲੇ ਦੀ ਚਿੰਤਾ ਕਰਦੇ ਹਨ।ਸ਼ਾਇਰ ਦੇਵ ਦਰਦ ਨੇ ਆਪਣੀ ਇਕ ਨਜ਼ਮ “ਦੁਆ ਕਰੀਂ ਕਿ ਮੈਂ ਪਰਤ ਆਵਾਂ” ਰਾਹੀਂ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਸਾਹਿਤਕਾਰਾਂ ਦਾ ਲਿਖਣ ਕਾਰਜ਼ ਸਾਡੇ ਲਈ ਰਾਹ ਦਸੇਰੇ ਵਜੋਂ ਰਹੇਗਾ।ਅਰਤਿੰਦਰ ਸੰਧੂ ਅਤੇ ਸਰਬਜੀਤ ਸੰਧੂ ਨੇ “ਮਾਝੇ ਦੇ ਮੋਤੀ” ਦੇ ਹਵਾਲੇ ਨਾਲ ਕਿਹਾ ਕਿ ਸ੍ਰ. ਫੁੱਲ ਇਸ ਸਾਹਿਤਕ ਦਸਤਾਵੇਜ਼ ਵਜੋਂ ਲੋਕ ਚੇਤਿਆਂ `ਚ ਵੱਸੇ ਰਹਿਣਗੇ।ਜਗਤਾਰ ਗਿੱਲ ਅਤੇ ਇੰਦਰ ਸਿੰਘ ਮਾਨ ਨੇ ਧੰਜ਼ਲ ਹੁਰਾਂ ਨਾਲ ਸਾਹਿਤਕ ਦੋਸਤੀ ਦਾ ਜਿਕਰ ਕਰਦਿਆਂ ਕਿਹਾ ਕਿ ਉਹ ਸਫਲ ਲੇਖਕ ਹੋਣ ਦੇ ਨਾਲ ਵਧੀਆ ਇਨਸਾਨ ਵੀ ਸਨ।
              ਇਸ ਸਮੇਂ ਰਾਜਖੁਸ਼ਵੰਤ ਸਿੰਘ ਸੰਧੂ, ਸਤਿੰਦਰ ਓਠੀ, ਤਰਲੋਚਨ ਤਰਨਤਾਰਨ, ਡਾ. ਭੁਪਿੰਦਰ ਸਿੰਘ, ਬਲਜਿੰਦਰ ਮਾਂਗਟ, ਰਾਮ ਪਾਲ ਬਾਵਾ, ਮਨਮੋਹਨ ਸਿੰਘ ਢਿੱਲੋਂ, ਹਰਜੀਤ ਸੰਧੂ, ਹਰਭਜਨ ਖੇਮਕਰਨੀ ਆਦਿ ਨੇ ਵੀ ਸੰਬੋਧਨ ਕੀਤਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply