Sunday, September 20, 2026

ਸ਼ਿਵ ਸ਼ਕਤੀ ਸੇਵਾ ਮੰਡਲ ਨੇ ਸ੍ਰੀ ਅਮਰਨਾਥ ਯਾਤਰਾ ਦੌਰਾਨ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਵਿਚਾਰੀਆਂ

ਭੀਖੀ, 19 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਜੰਮੂ ਕਸ਼ਮੀਰ ਵਿਖੇ ਜੁਲਾਈ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੌਰਾਨ PUNJ1906201902ਭੰਡਾਰਾ ਲਗਾਉਣ ਵਾਲੀ ਸੰਸਥਾ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪੰਜਾਬ, ਹਰਿਆਣਾ, ਯੂ.ਪੀ, ਬਿਹਾਰ ਤੇ ਰਾਜਸਥਾਨ ਆਦਿ ਵੱਖ-ਵੱਖ ਸੂਬਿਆਂ ਤੋਂ ਆਏ ਸ਼ਿਵ ਭਗਤਾਂ ਨੇ ਇਸ ਭੰਡਾਰੇ ਦੌਰਾਨ ਯਾਤਰੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ।ਵਿਸ਼ੇਸ਼ ਤੌਰ `ਤੇ ਪੁੱਜੇ ਹਲਕਾ ਵਿਧਾਇਕ ਬੁੱਧ ਰਾਮ ਅਤੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਤਰਸੇਮ ਗੋਇਲ ਨੇ ਜਯੋਤੀ ਜਗਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ।ਬੁਲਾਰਿਆਂ ਨੇ ਦੱਸਿਆ ਕਿ ਸੰਸਥਾ ਵਲੋਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸ਼ਰਾਇਨ ਬੋਰਡ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਕੁੱਝ ਮੰਗਾਂ ਉਨਾਂ ਦੇ ਧਿਆਨ `ਚ ਲਿਆਂਦੀਆਂ ਹਨ।ਪ੍ਰਧਾਨ ਤਰਸੇਮ ਗੋਇਲ ਅਤੇ ਜਤਿੰਦਰ ਗੋਇਲ ਨੇ ਕਿਹਾ ਕਿ ਬਾਲਟਾਲ ਤੋਂ ਇਲਾਵਾ ਪਹਿਲਗਾਮ ਵਿਖੇ ਵੀ ਭੰਡਾਰਾ ਲਗਾਇਆ ਜਾਵੇਗਾ।ਮੰਚ ਸੰਚਾਲਕ ਸੀਨੀਅਰ ਆਗੂ ਆਨੰਦ ਪ੍ਰਕਾਸ਼ ਨੇ ਕੀਤਾ।
                ਇਸ ਮੌਕੇ ਵਿਜੈ ਕੁਮਾਰ ਜੈਨ, ਸਤੀਸ਼ ਗਰਗ, ਦੀਪਕ ਕਾਠ, ਸੰਜੀਵ ਸਿੰਗਲਾ, ਦਰਸ਼ਨ ਕੁਮਾਰ, ਹੈਪੀ ਮਹਿਤਾ, ਧਰਮਪਾਲ, ਰਾਮਚੰਦ, ਸੁਭਾਸ਼ ਸ਼ਰਮਾ, ਅਮਰਨਾਥ ਆਦਿ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਤੇ ਸ਼ਹਿਰ ਵਾਸੀ ਮੌਜੂਦ ਸਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply