ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ
ਜੂਨ ਮਹੀਨੇ ਵਿੱਚ ਲਗਾਈ 15 ਰੋਜ਼ਾ ਚਿਲਡਰਨ ਥੀਏਟਰ ਅਤੇ ਨ੍ਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਅੰਮ੍ਰਿਤਸਰ ਦੇ ਲਗਭਗ 30 ਦੇ ਕਰੀਬ ਛੋਟੇ ਬੱਚਿਆਂ ਨੇ ਰੰਗਮੰਚ ਅਤੇ ਡਾਂਸ ਦੀ ਸਿੱਖਿਆ ਪ੍ਰਾਪਤ ਕੀਤੀ।ਬੱਚਿਆਂ ਨੇ ਰੰਗਮੰਚ, ਕੋਰਿਓਗ੍ਰਾਫ਼ੀ ਅਤੇ ਡਾਂਸ ਆਇਟਮਾਂ ਤਿਆਰ ਕੀਤੀਆਂ।ਇਹ ਵਰਕਸ਼ਾਪ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਲਗਾਈ ਗਈ।ਇਸੇ ਲੜੀ ਨੂੰ ਅਗੇ ਤੋਰਦਿਆਂ ਹੋਇਆਂ ਬੱਚਿਆਂ ਵੱਲੋਂ 15 ਰੋਜ਼ਾ ਵਰਕਸ਼ਾਪ ਦੌਰਾਨ ਦੋ ਨਾਟਕ ਤਿਆਰ ਕੀਤੇ ਗਏ ਹਨ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਇਹ ਪ੍ਰੋਗਰਾਮ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ 20 ਜੂਨ ਨੂੰ ਦੁਪਹਿਰ 12 ਵਜੇ ਹੋਵੇਗਾ।ਪਹਿਲਾਂ ਨਾਟਕ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਈਮੈਨੂਅਲ ਸਿੰਘ ਅਤੇ ਸਮਰੀਤ ਕੌਰ ਦੁਆਰਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਖੇਡਾਂ-ਖੇਡਾਂ-ਖੇਡਾਂ’ ਪੇਸ਼ ਕੀਤਾ ਜਾਵੇਗਾ।ਦੂਸਰਾ ਨਾਟਕ ਭਾਅ ਜੀ ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਈਮੈਨੂਅਲ ਸਿੰਘ ਅਤੇ ਸਮਰੀਤ ਕੌਰ ਦੁਆਰਾ ਨਿਰਦੇਸ਼ਤ ਕੀਤਾ ਨਾਟਕ ‘ਲਾਲ ਜੀ’ ਪੇਸ਼ ਕੀਤਾ ਜਾਵੇਗਾ।ਨਾਟਕ ਤੋਂ ਬਾਅਦ ਬੱਚਿਆਂ ਵਲੋਂ ਤਿਆਰ ਕੀਤੀ ਕੋਰਿਓਗ੍ਰਾਫ਼ੀ ਵੀ ਪੇਸ਼ ਕੀਤੀ ਜਾਵੇਗੀ।
ਧਾਲੀਵਾਲ ਨੇ ਕਿਹਾ ਕਿ ਬੱਚਿਆਂ ਨੂੰ ਵਿਰਸਾ ਵਿਹਾਰ ਵਲੋਂ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨਾਂ ਨੇ ਸਮੂਹ ਨਾਟ ਤੇ ਕਲਾ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਸ਼ਮੂਲੀਅਤ ਦਾ ਹਾਰਦਿਕ ਸੱਦਾ ਦਿੱਤਾ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media