ਨਗਰ ਪੰਚਾਇਤਾਂ ਤਲਵਾੜਾ ਤੇ ਭਾਦਸੋਂ ਦੀਆਂ ਆਮ ਚੋਣਾਂ ਵੀ 21 ਨੂੰ
ਚੰਡੀਗੜ, 19 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਅੱਜ ਇੱਕ ਅਧਿਸੂਚਨਾ ਜਾਰੀ ਕਰਕੇ ਨਗਰ ਪੰਚਾਇਤ ਤਲਵਾੜਾ ਅਤੇ ਭਾਦਸੋਂ ਦੀਆਂ ਆਮ
ਚੋਣਾਂ ਅਤੇ ਨਗਰ ਨਿਗਮ/ ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦੇ 18 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ 21 ਜੂਨ, 2019 ਦਿਨ ਸ਼ੁਕਰਵਾਰ ਨੂੰ ਸਬੰਧਤ ਚੋਣ ਹਲਕਿਆਂ ਵਿੱਚ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਐਲਾਨੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਮਨੀ ਚੋਣਾਂ ਨਗਰ ਨਿਗਮ ਅੰਮ੍ਰਿਤਸਰ ਦੀ ਵਾਰਡ ਨੰ. 50 ਤੇ 71, ਨਗਰ ਨਿਗਮ ਬਠਿੰਡਾ ਦੀ ਵਾਰਡ ਨੰ. 30, ਨਗਰ ਨਿਗਮ ਫਗਵਾੜਾ ਦੀ ਵਾਰਡ ਨੰ. 30 ਤੇ 35, ਨਗਰ ਨਿਗਮ ਮੋਗਾ ਦੀ ਵਾਰਡ ਨੰ. 20, ਨਗਰ ਕੌਂਸਲ ਉੜਮੁੜ ਟਾਂਡਾ ਦੀ ਵਾਰਡ ਨੰ. 4, ਨਗਰ ਕੌਂਸਲ ਸੰਗਰੂਰ ਦੀ ਵਾਰਡ ਨੰ. 23, ਨਗਰ ਕੌਂਸਲ ਧੂਰੀ ਦੀ ਵਾਰਡ ਨੰ. 6, ਨਗਰ ਕੌਂਸਲ ਮਲੇਰਕੋਟਲਾ ਵਾਰਡ ਨੰ. 29, ਨਗਰ ਕੌਂਸਲ ਧਾਰੀਵਾਲ ਦੇ ਵਾਰਡ ਨੰ. 2, ਨਗਰ ਕੌਂਸਲ ਦੋਰਾਹਾ ਦੇ ਵਾਰਡ ਨੰ. 4, ਨਗਰ ਕੌਂਸਲ ਬੁਢਲਾਢਾ ਦੀ ਵਾਰਡ ਨੰ. 18, ਨਗਰ ਕੌਂਸਲ ਢਿੱਲਵਾਂ ਦੀ ਵਾਰਡ ਨੰ. 2 ਤੇ 11, ਨਗਰ ਕੌਂਸਲ ਫਿਰੋਜਪੁਰ ਦੇ ਵਾਰਡ ਨੰ. 8, ਨਗਰ ਕੌਂਸਲ ਅਬੋਹਰ ਦੀ ਵਾਰਡ ਨੰ. 22 ਅਤੇ ਨਗਰ ਪੰਚਾਇਤ ਲੋਹੀਆਂ ਖਾਸ ਦੇ ਵਾਰਡ ਨੰ. 6 ਵਿਖੇ ਹੋ ਰਹੀਆਂ ਹਨ ਅਤੇ ਜੇਕਰ ਇਨਾਂ ਨਗਰ ਨਿਗਮ/ ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦਾ ਵੋਟਰ ਹੈ ਅਤੇ ਸਬੰਧਤ ਚੋਣ ਹਲਕੇ ਤੋਂ ਬਾਹਰ ਡਿਊਟੀ ਕਰਦਾ ਹੈ ਅਤੇ ਉਹ ਵੋਟ ਪਾਉਣ ਲਈ ਛੁੱਟੀ ਦੀ ਮੰਗ ਕਰਦਾ ਹੈ ਤਾਂ ਸਬੰਧਤ ਅਥਾਰਟੀ ਵਲੋਂ ਉਸ ਦੇ ਕਾਗਜ਼ਾਤ ਵੇਖਣ ਉਪਰੰਤ ਉਸ ਨੂੰ ਵੋਟ ਪਾਉਣ ਲਈ ਮਿਤੀ 21.06.2019 (ਸ਼ੁੱਕਰਵਾਰ) ਦੀ ਸਪੈਸ਼ਲ ਛੁੱਟੀ ਦੇ ਦਿੱਤੀ ਜਾਵੇ।ਇਹ ਛੱਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ 21 ਜੂਨ 2019 ਨੂੰ ਨਗਰ ਨਿਗਮ/ ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦੇ ਵੋਟਰ ਜੋ ਕਿ ਵਪਾਰਕ ਅਦਾਰਿਆਂ, ਫੈਕਟਰੀਆਂ ਅਤੇ ਦੁਕਾਨਾਂ `ਤੇ ਕੰਮ ਕਰਦੇ ਹਨ ਉਨਾਂ ਨੂੰ ਵੀ ਪੇਡ ਛੁੱਟੀ ਐਲਾਨੀ ਹੈ ਤਾਂ ਜੋ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media