Tuesday, March 3, 2026

ਪੰਜਾਬ ਡਰੱਗ ਪ੍ਰਬੰਧਕ ਡਾਇਰੈਕਟੋਰੇਟ ਵਲੋਂ ਮੈਡੀਕਲ ਸਟੋਰਾਂ ਦੀ ਨਿਯਮਿਤ ਜਾਂਚ ਦੇ ਆਦੇਸ਼

ਪਹਿਲੇ ਦਿਨ ਜਲੰਧਰ ਵਿਚੋਂ 2 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ, ਸਟੋਰਾਂ ਦੇ ਲਾਇਸੰਸ ਰੱਦ
ਚੰਡੀਗੜ, 19 ਜੂਨ (ਪੰਜਾਬ ਪੋਸਟ ਬਿਊਰੋ) – ਜਲੰਧਰ ਦੇ ਡਰੱਗ ਕੰਟਰੋਲ ਅਧਿਕਾਰੀਆਂ ਵਲੋਂ ਮੰਗਲਵਾਰ ਦੇਰ ਸ਼ਾਮ ਨੂੰ ਕੀਤੀ ਛਾਪੇਮਾਰੀ ਦੌਰਾਨ ਜ਼ਿਲੇ ਦੇ 3 Kahan Singh Pannuਵੱਖ-ਵੱਖ ਮੈਡੀਕਲ ਸਟੋਰਾਂ ਵਿੱਚੋਂ 2 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।
                  ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਤੇ ਡਰੱਗ ਪ੍ਰਬੰਧਕ ਡਾਇਰੈਕਟੋਰੇਟ ਪੰਜਾਬ ਦੇ ਕਮਿਸ਼ਨਰ ਕੇ.ਐਸ ਪੰਨੂ ਨੇ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਠੱਲ ਪਾਉਣ ਲਈ ਨਿਯਮਿਤ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ।ਇਸ ਤਰਜ਼ `ਤੇ ਸ੍ਰੀਮਤੀ ਕਮਲ ਕੰਬੋਜ, ਅਨੁਪਮਾ ਕਾਲੀਆ ਅਤੇ ਅਮਰਜੀਤ ਸਿੰਘ ਸਮੇਤ ਡਰੱਗ ਕੰਟਰੋਲ ਅਧਿਕਾਰੀਆਂ ਦੀ ਟੀਮ ਨੇ ਜ਼ਿਲਾ ਪੁਲਿਸ ਦੀ ਸਹਾਇਤਾ ਨਾਲ ਜਲੰਧਰ ਜ਼ਿਲੇ ਦੇ ਅਲੱਗ ਅਲੱਗ ਹਿੱਸਿਆਂ `ਚ ਛਾਪੇਮਾਰੀ ਕੀਤੀ। ਏ.ਡੀ.ਸੀ.ਪੀ ਮਿਸ. ਸੁਦਾਰਵਿਜਹੀ ਅਤੇ ਡੀ.ਸੀ.ਪੀ (ਆਈ) ਗੁਰਮੀਤ ਸਿੰਘ ਖੁਦ ਪੁਲਿਸ ਪਾਰਟੀ ਨਾਲ ਗਏ।
       ਉਹਨਾਂ ਨੇ ਛਾਪੇਮਾਰੀ ਕਰਕੇ ਜਮੁਨਾ ਮੈਡੀਕਲ ਹਾਲ, ਮੁਕਸੂਦਾਂ ਤੋਂ 90 492 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ।ਇੱਕ ਹੋਰ ਫਰਮ ਮੈਸਰਜ ਜਿੰਦਲ ਮੈਡੀਸਨਜ ਪ੍ਰਾਈਵੇਟ ਲਿਮਟਿਡ ਦਿਲਕੁਸ਼ਾ ਮਾਰਕੀਟ ਤੋਂ ਰਿਕਾਰਡ ਰਹਿਤ 98579 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।ਇਸ ਪਿੱਛੋਂ ਐਸ.ਐਸ ਮੈਡੀਕੋਜ਼ ਐਂਡ ਕਾਸਮੈਟਿਕ ਸਟੋਰ, ਨਕੋਦਰ ਤੋਂ 51,639 ਰੁਪਏ ਦੀ ਡਰੱਗ ਜ਼ਬਤ ਕੀਤੀ। ਇਸੇ ਤਰਾਂ ਮੁਕਸੂਦਾਂ ਦੇ ਗੋਰਵ ਮੈਡੀਕਲ ਸਟੋਰ ਤੋਂ 7680 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।
             ਸ਼ੁਰੂਆਤੀ ਰਿਪੋਰਟਾਂ ਅਨੁਸਾਰ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੈਡੀਕਲ ਸਟੋਰਾਂ ਦੇ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
                ਅਜਿਹਾ ਕਾਲਾ ਵਪਾਰ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ਸਬੰਧੀ ਬਹੁਤ ਗੰਭੀਰ ਹਨ ਅਤੇ ਇਸ ਬੁਰਾਈ ਨੂੰ ਖਤਮ ਕਰਨ ਲਈ ਡਾਇਰੈਕਟੋਰੇਟ ਵਲੋਂ ਛੇਤੀ ਹੀ ਇਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply