ਸੰਗਰੂਰ, 21 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਦੀ ਪਲੇਠੀ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਜਿਸ ਦੀ ਚੇਅਰਪਰਸਨ
ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਹਨ, ਹੰਗਾਮੇਦਾਰ ਰਹੀ, ਜਦੋਂ ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ ਨੇ ਗ਼ਰੀਬਾਂ ਦੀਆਂ ਸਮਾਜ ਭਲਾਈ ਸਕੀਮਾਂ ਵਿੱਚ ਸਰਕਾਰ ਦੇ ਮਤਰੇਏ ਰਵੱਈਏ ਅਤੇ ਧੱਕੇਸ਼ਾਹੀ ਦੇ ਖ਼ਿਲਾਫ਼ ਮੀਟਿੰਗ ਦਾ ਬਾਈਕਾਟ ਕੀਤਾ।
ਇਹ ਜਾਣਕਾਰੀ ਦੇ ਅਨੁਸਾਰ ਪਹਿਲਾਂ ਅਮਨ ਅਰੋੜਾ ਦੇ ਪ੍ਰਸਤਾਵ ਤੇ ਉਕਤ ਕਮੇਟੀ ਨੇ ਫਤਿਹਵੀਰ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਉਸ ਤੋਂ ਬਾਅਦ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾ ਨੂੰ ਨੀਲਾ ਆਟਾ ਦਾਲ ਕਾਰਡ ਬਣਾਉਣ ਦੇ ਸਬੰਧ ਵਿੱਚ ਮੂਰਖ ਬਣਾ ਰਹੀ ਹੈ।ਉਨਾਂ ਨੇ ਕਿਹਾ ਕਿ ਨੀਲੇ ਕਾਰਡ ਬਣਾਉਣ ਸਬੰਧੀ ਜ਼ਰੂਰੀ ਫਾਰਮ ਫੂਡ ਸਪਲਾਈ ਵਿਭਾਗ ਤੋਂ ਨਾ ਮਿਲ ਕੇ ਉਹ ਕੇਵਲ ਕਾਂਗਰਸ ਹਲਕਾ ਇੰਚਾਰਜ ਤੋਂ ਹੀ ਮਿਲਦਾ ਹੈ। ਉਨਾ ਨੇ ਕਿਹਾ ਕਿ ਸਰਕਾਰ ਨੇ ਉਕਤ ਵਿਭਾਗ ਦੀ ਵੈਬਸਾਈਟ ਤੇ ਜੋ ਫਾਰਮ ਪਾਇਆ ਹੈ, ਜਦ ਉਸ ਨੂੰ ਭਰ ਕੇ ਵਿਭਾਗ ਨੂੰ ਦਿੱਤਾ ਜਾਂਦਾ ਹੈ ਤਾਂ ਅਧਿਕਾਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਫਾਰਮ ਨਹੀਂ ਚੱਲੇਗਾ, ਦੋਨਾਂ ਸਾਇਡਾ `ਤੇ ਛਪਿਆ ਫਾਰਮ ਭਰ ਕੇ ਦਿੱਤਾ ਜਾਵੇ ਜਦ ਕਿ ਇਹ ਫਾਰਮ ਵਿਭਾਗ ਦੀ ਵੈਬਸਾਈਟ `ਤੇ ਉਪਲਬਧ ਨਹੀਂ।ਜਦ ਇੱਕ ਲਾਭਪਾਤਰੀ ਨੇ ਇਸ ਸਬੰਧ ਵਿਚ ਵਿਭਾਗ ਦੇ ਅਧਿਕਾਰੀ ਨਾਲ ਉਕਤ ਫਾਰਮ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਸੰਬੰਧਿਤ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਹ ਫਾਰਮ ਮਹਿਕਮੇ ਨੂੰ ਨਹੀਂ ਦਿੱਤੇ ਅਤੇ ਇਹ ਸਿਰਫ਼ ਕਾਂਗਰਸ ਹਲਕਾ ਇੰਚਾਰਜ ਦੇ ਕੋਲ ਹਨ।ਇਸ ਸਬੰਧੀ ਉਨ੍ਹਾਂ ਨੇ ਇੱਕ ਆਡੀਓ ਰਿਕਾਰਡਿੰਗ ਵੀ ਮੀਟਿੰਗ ਵਿਚ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਸੁਣਾਈ।ਇਸ ਆਡੀਓ ਰਿਕਾਰਡਿੰਗ ਵਿੱਚ ਫੂਡ ਐਂਡ ਸਪਲਾਈ ਮਹਿਕਮੇ ਦਾ ਅਫ਼ਸਰ ਸਪੱਸ਼ਟ ਤੌਰ `ਤੇ ਕਹਿੰਦਾ ਸੁਣਿਆ ਜਾ ਰਿਹਾ ਹੈ ਕਿ ਇਹ ਫਾਰਮ ਮਹਿਕਮੇ ਕੋਲੋਂ ਨਹੀਂ, ਸਿਰਫ਼ ਕਾਂਗਰਸ ਦੇ ਹਲਕਾ ਇੰਚਾਰਜਾਂ ਕੋਲ ਹੀ ਸਰਕਾਰ ਨੇ ਭੇਜੇ ਹਨ।
ਅਮਨ ਅਰੋੜਾ ਨੇ ਇਸ ਨੂੰ ਸਰਕਾਰ ਦੀ ਗ਼ੈਰਜ਼ਿੰਮੇਵਾਰੀ ਅਤੇ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਉਨਾਂ ਨੇ ਉਕਤ ਬੈਠਕ ਦਾ ਬਾਈਕਾਟ ਕੀਤਾ ਹੈ, ਉਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਹਲਕਾ ਇੰਚਾਰਜ਼ ਦੀ ਪ੍ਰਥਾ ਸਮਾਪਤ ਕਰ ਦਿੱਤੀ ਗਈ ਹੈ ਪ੍ਰੰਤੂ ਹੁਣ ਤਾਂ ਫਾਰਮ ਵੀ ਹਲਕਾ ਇੰਚਾਰਜਾਂ ਤੋਂ ਹੀ ਮਿਲਦੇ ਹਨ।ਉਨ੍ਹਾਂ ਨੇ ਕਿਹਾ ਸਰਕਾਰ ਹੁਣ ਪ੍ਰਭਾਵਹੀਣ ਹੋ ਗਈ ਹੈ।ਉਨਾ ਦੀ ਪਾਰਟੀ ਦੇ ਲੋਕ ਅਤੇ ਵਿਭਾਗਾਂ ਦੇ ਅਧਿਕਾਰੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ।ਉਨਾ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਪੈਨਸ਼ਨਾਂ ਮਾਤਰ ਪ੍ਰਾਰਥੀ ਦੀ ਫ਼ੋਟੋ ਦੇਖ ਕੇ ਉਸ `ਤੇ ਘੱਟ ਉਮਰ ਹੋਣ ਦਾ ਇਤਰਾਜ਼ ਲਗਾ ਕੇ ਵਾਪਿਸ ਕਰ ਦਿੱਤੀ ਜਾਂਦੀ ਹੈ ਅਤੇ ਸਾਲਾਂ ਬੱਧੀ ਗ਼ਰੀਬ ਲੋੜਵੰਦ ਲੋਕਾਂ ਨੂੰ ਖੱਜਲ ਖ਼ੁਆਰ ਕੀਤਾ ਜਾਂਦਾ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media