Monday, September 21, 2026

ਪੁਲਿਸ ਲਾਈਨ ਮਾਲ ਮੰਡੀ ਵਿਖੇ ਮਨਾਇਆ ਗਿਆ ਯੋਗਾ ਦਿਵਸ

ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾ: ਕੇਤਨ ਬਾਲੀ ਰਾਮ ਪਾਟਿਲ ਕਮਾਂਡੈਂਟ 9ਵੀਂ ਬਟਾਲੀਅਲ ਪੀ:ਏ:ਪੀ ਅੰਮਿ੍ਰਤਸਰ ਦੀ ਅਗਵਾਈ PUNJ2106201923ਹੇਠ ਬਟਾਲੀਅਨ ਹੈਡ ਕੁਆਟਰ ਮਾਲ ਮੰਡੀ ਵਿਖੇ 5ਵਾਂ ਅੰਤਰਰਾਸ਼ਟਰੀ ਯੋਗਾ ਦਿਵਸ  ਮਨਾਇਆ ਗਿਆ। ਇਸ ਵਿੱਚ ਸ੍ਰੀਮਤੀ ਸ਼ਕੁੰਤਲਾ ਦੇਵੀ ਪ੍ਰਿੰਸੀਪਲ ਯੋਗ  ਸਮਿਤੀ ਅਤੇ ਆਸ਼ੂ ਯੋਗ ਟੀਚਰ ਵੱਲੋਂ ਪੁਿਲਸ ਅਧਿਕਾਰੀਆਂ ਤੇ ਜਵਾਨਾਂ ਨੂੰ ਯੋਗਾ ਅਭਿਆਸ ਕਰਵਾਇਆ।ਜਿਸ ਵਿੱਚ ਪੁਲਿਸ ਅਧਿਕਾਰੀਆਂ, ਜਵਾਨਾਂ ਅਤੇ ਕਲੈਰੀਕਲ ਸਟਾਫ ਸਮੇਤ 100 ਵਿਅਕਤੀਆਂ ਨੇ ਭਾਗ ਲਿਆ।ਯੋਗ ਟੀਮ ਵੱਲੋਂ ਪੁਲਿਸ ਮੁਲਾਜਮਾਂ ਨੂੰ ਯੋਗ ਦੀ ਮਹੱਤਤਾ ਦੱਸੀ ਗਈ।ਇਸ ਯੋਗ ਕੈਂਪ ਵਿੱਚ ਇੰਸਪੈਕਟਰ ਮਨਜੀਤ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਬ ਇੰਸਪੈਕਟਰ ਸੁਖਦੇਵ ਸਿੰਘ, ਸਬ ਇੰਸਪੈਕਟਰ ਗੁਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply