ਸੰਗਰੂਰ/ ਲੋਂਗਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ
ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰੇਕ ਮਨੁੱਖ ਨੰੂ ਕਿਸੇ ਨਾ ਕਿਸੇ ਸਰੀਰਕ ਜਾਂ ਮਾਨਸਿਕ ਬਿਮਾਰੀ ਦਾ ਸਾਹਮਣਾ ਕਰ ਪੈ ਰਿਹਾ ਹੈ ਇਸੇ ਲਈ ਮਨੁੱਖੀ ਸਰੀਰ ਨੰੂ ਤੰਦਰੁਸਤ ਬਣਾਈ ਰੱਖਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਯੋਗਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਜ਼ਿੰਦਗੀ ਅੰਦਰ ਯੋਗਾ ਅਭਿਆਸ ਮਨੁੱਖ ਦੇ ਸਰੀਰ ਨੂੰ ਨਿਰੋਗ ਬਣਾਈ ਰੱਖਣ ਲਈ ਵਧੀਆ ਊਦਮ ਹੈ।
ਆਯੁਰਵੈਦਿਕ ਵਿਭਾਗ ਸੰਗਰੂਰ ਸਮੇਤ ਹੋਰਨਾਂ ਵੱਖ-ੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸੰਗਰੂਰ ਵਿਖੇ ਅੰਤਰਾਸ਼ਟਰੀ ਯੋਗਾ ਦਿਵਸ ਇਕ ਉਤਸਵ ਦੀ ਤਰ੍ਹਾਂ ਮਨਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਮਾਹਿਰਾਂ ਵੱਲੋਂ ਯੋਗ ਆਸਣ ਦੇ ਗੁਣਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਹਰ ਰੋਜ਼ ਸਵੇਰੇ ਯੋਗਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਅਵਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ ਅੰਕੂਰ ਮਹਿੰਦਰੂ, ਡਾ. ਕਿਰਪਾਲ ਸਿੰਘ, ਡਾ. ਹਰਪ੍ਰੀਤ ਸਿੰਘ ਭੰਡਾਰੀ, ਰਾਕੇਸ਼ ਸ਼ਰਮਾ, ਡਾ. ਇੰਦਰਜੀਤ ਸਿੰਗਲਾ, ਸ਼ਿਵ ਆਰੀਆ ਡਾਇਰੈਕਟਰ ਨੈਸ਼ਨਲ ਨਰਸਿੰਗ ਕਾਲਜ, ਡਾ. ਐਮ.ਐਸ ਖਾਨ, ਏ.ਪੀ ਸਿੰਘ, ਸਰਬਜੀਤ ਸਿੰਘ ਰੇਖੀ ਵੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media