Monday, September 21, 2026

ਨਾਭਾ ਦੀ ਜੇਲ ਵਿੱਚ ਡੇਰਾ ਪ੍ਰੈਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ

ਬਰਗਾੜੀ ਬੇਅਦਬੀ ਮਾਮਲੇ `ਚ ਮੁੱਖ ਦੋਸ਼ੀ  ਹੈ ਬਿੱਟੂ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ ਬਿਊਰੋ) – ਨਾਭਾ ਦੀ ਹਾਈ ਸਕਿਓਰਟੀ ਜੇਲ ਵਿੱਚ ਕੈਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੱਜ ਜੇਲ Nabha Jail Patialaਵਿੱਚ ਹੀ ਕਤਲ ਕਰ ਦਿੱਤਾ ਗਿਆ ਹੈ।ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਮਹਿੰਦਰਪਾਲ ਬਿੱਟੂ ਬਰਗਾੜੀ ਬੇਅਦਬੀ ਮਾਮਲੇ `ਚ ਮੁੱਖ ਦੋਸ਼ੀ ਹੈ।ਵਿਚਾਰ ਅਧੀਨ ਕੈਦੀ ਬਿੱਟੂ ਦੀ ਜੇਲ `ਚ ਸਜ਼ਾ ਕੱਟ ਰਹੇ ਦੋ ਕੈਦੀਆਂ ਗੁਰਸੇਵਕ ਸਿਘ ਅਤੇ ਮਨਿੰਦਰ ਸਿੰਘ ਵਲੋਂ ਸਿਰ ਵਿੱਚ ਸਰੀਆ ਮਾਰ ਕੇ ਹੱਤਿਆ ਕੀਤੇ ਜਾਣ ਦੀ ਖਬਰ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਉਚ ਪੱਧਰੀ ਜਾਂਚ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਸੂਚਨਾ ਅਨੁੁਸਾਰ ਹਮਲਾਵਰ ਕੈਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਜੇਲ ਵਿੱਚ ਹੋਈ ਵਾਰਦਾਤ ਦੇ ਜਿੰਮੇਵਾਰ ਕੁੱਝ ਮੁਲਾਜ਼ਮਾਂ `ਤੇ ਵੀ ਕਾਰਵਾਈ ਕਰਦਿਆਂ ਉਨਾਂ ਨੂੰ ਮੁਅਤਲ ਕੀਤਾ ਗਿਆ ਹੈ।ਪਟਿਆਲਾ, ਕੋਟਕਪੁਰਾ ਅਤੇ ਮੋਗਾ ਸਮੇਤ ਸੂਬੇ ਵਿੱਚ ਸੁਰੱਖਿਆ ਵਧਾਈ ਗਈ ਹੈ ਅਤੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਮਨ ਸ਼ਾਂਤੀ ਬਣਾ ਕੇ ਰੱਖਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।ਜਿਕਰਯੋਗ ਹੈ ਕਿ ਬਰਗਾੜੀ ਮਾਮਲੇ `ਚ ਬਣੀ ਐਸ.ਆਈ.ਟੀ ਵਲੋਂ ਜਾਂਚ ਦੌਰਾਨ ਕਈ ਹੋਰ ਡੇਰਾ ਪ੍ਰੇਮੀਆਂ ਸਮੇਤ ਬਿੱਟੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੈਅਦਬੀ ਮਾਮਲੇ `ਚ ਦੋਸ਼ੀ ਪਾਇਆ ਗਿਆ ਸੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply