Monday, September 21, 2026

ਬੁਢਲਾਡਾ ਐਮ.ਸੀ ਜ਼ਿਮਨੀ ਚੋਣ ਜਿੱਤਿਆ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ

ਭੀਖੀ, 22 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਬੁਢਲਾਡਾ ਦੇ ਵਾਰਡ ਨੰਬਰ 18 ਦੀਆਂ ਐਮ.ਸੀ ਦੀ ਜ਼ਿਮਨੀ ਚੋਣ ਕਾਂਗਰਸੀ ਉਮੀਦਵਾਰ ਹਰਮੇਸ਼ ਸਿੰਘ ਨੇ PUNJ2206201920ਜਿੱਤ ਲਈ ਹੈ।ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਵਾਰਡ ਵਿੱਚ ਕੁੱਲ 979 ਵੋਟਰ ਹਨ ਜਿਨ੍ਹਾਂ ਵਿੱਚੋਂ 780 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ।ਉਨਾਂ ਕਿਹਾ ਕਿ ਚੋਣ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੂੰ ਆਬਜ਼ਰਵਰ ਨਿਯੁੱਕਤ ਕੀਤਾ ਗਿਆ ਸੀ।ਵਾਰਡ ਨੰਬਰ 18 ਦੀ ਐਮ.ਸੀ ਦੀ ਇਸ ਚੋਣ ਵਿੱਚ 2 ਉਮੀਦਵਾਰਾਂ ਵਲੋਂ ਚੋਣ ਲੜੀ ਗਈ ਸੀ, ਜਿਸ ਵਿੱਚ ਕਾਂਗਰਸ ਉਮੀਦਵਾਰ ਹਰਮੇਸ਼ ਸਿੰਘ ਨੂੰ 408 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭੂਰਾ ਸਿੰਘ ਨੂੰ 370 ਵੋਟਾਂ ਪਈਆਂ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ 2 ਵੋਟਰਾਂ ਵਲੋਂ ਨੋਟਾ ਦਾ ਬਟਨ ਦਬਾਇਆ ਗਿਆ। ਉਨ੍ਹਾਂ ਦੱਸਿਆ ਕਿ ਪਈਆਂ ਵੋਟਾਂ ਦੇ ਅਧਾਰ `ਤੇ ਐਸ.ਡੀ.ਐਮ ਬੁਢਲਾਡਾ ਆਦਿਤਯ ਡੇਚਲਵਾਲ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮੇਸ਼ ਸਿੰਘ ਨੂੰ ਜੇਤ ਐਲਾਨਿਆ ਗਿਆ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply