Tuesday, September 22, 2026

ਸੰਤ ਬਾਬਾ ਅਤਰ ਸਿੰਘ ਅਤਲਾ ਕਲਾਂ ਵਾਲਿਆਂ ਦਾ 83ਵਾਂ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਅਤਲਾ ਕਲਾਂ ਦੇ ਗੁਰਦੁਆਰਾ ਬਾਬਾ ਅਤਰ ਸਿੰਘ ਅਤੇ ਸੰਤ ਬਾਬਾ ਲੱਖਾ PUNJ2306201905ਸਿੰਘ ਅਤਲਾ ਕਲਾਂ ਵਾਲਿਆਂ ਦੇ ਸਥਾਨ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਬਾਬਾ ਅਤਰ ਸਿੰਘ ਅਤਲਾ ਕਲਾਂ ਵਾਲਿਆਂ ਦੇ 83ਵਾਂ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਾਬਾ ਬੂਟਾ ਸਿੰਘ ਜੀ ਗੁੜਥੜੀ ਵਾਲਿਆਂ  ਨੇ ਧਾਰਮਿਕ ਦੀਵਾਨ ਸਜਾਏ।ਬਾਬਾ ਜੀ ਨੇ ਸਿੱਖ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਸਿੱਖ ਨੂੰ ਅੰਮ੍ਰਿਤ ਛਕ ਕੇ ਸ਼ਸਤਰਧਾਰੀ ਹੋਣਾ ਪਵੇਗਾ।ਢਾਡੀ ਦੀਵਾਨ ਵਿੱਚ ਲਖਵਿੰਦਰ ਸਿੰਘ ਬੀ.ਏ, ਬੀਬੀ ਸੁਖਪਾਲ ਕੌਰ ਬਡਬਰ, ਗਿਆਨੀ ਹਰਜਿੰਦਰ ਸਿੰਘ, ਹੰਸ ਬੀਰ ਰਾਮਪੁਰੇ ਵਾਲੀਆਂ ਬੀਬੀਆਂ ਅਤੇ ਸੱਤਪਾਲ ਸਿੰਘ ਸੰਘਾ ਦੇ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
 ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਾਇਕ ਗ੍ਰੰਥੀ ਰਾਮ ਸਿੰਘ, ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ, ਅਮਰੀਕ ਸਿੰਘ ਅਤਲਾ, ਬਾਬਾ ਜਸਵੀਰ ਸਿੰਘ ਭੈਣੀ ਜੱਸਾ, ਰਾਗੀ ਚਮਕੌਰ ਸਿੰਘ, ਜੋਗਾ ਸਾਬਕਾ ਸਰਪੰਚ, ਸੁਰਜੀਤ ਸਿੰਘ ਅਤਲਾ, ਹਿੰਮਤ ਸਿੰਘ ਅਤਲਾ, ਰੇਸ਼ਮ ਸਿੰਘ ਗ੍ਰੰਥੀ ਅਤਲਾ, ਚਮਕੌਰ ਸਿੰਘ ਅਤਲਾ ਅਤੇ ਡਾਕਟਰ ਮੱਖਣ ਸਿੰਘ ਅਤਲਾ ਖੁਰਦ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply