2 ਰੁਪਏ ਦਾ ਫਾਰਮ ਫੋਟੋ ਸਟੇਟ ਕਰਕੇ 150 ਤੋਂ 200 ਰੁਪਏ `ਚ ਵੇਚ ਕੇ ਮਾਰ ਰਿਹਾ ਸੀ ਠੱਗੀ
ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਪ੍ਰਧਾਨ ਮੰਤਰੀ ਰਸੋਈ ਗੈਸ ਸਕੀਮ ਤਹਿਤ ਲੋਕਾਂ ਨੂੰ 2 ਰੁਪਏ ਰੇਟ ਦੇ ਫਾਰਮ
ਜਾਅਲੀ ਤਰੀਕੇ ਨਾਲ ਫੋਟੋ ਸਟੇਟ ਕਰਕੇ 150 ਤੋਂ 200 ਰੁਪਏ `ਚ ਵੇਚਣ ਵਾਲੇ ਨੂੰ ਮਾਨਸਾ ਪੁਲਿਸ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਅਤੇ ਜ਼ਿਲਾ ਪੁਲਿਸ ਮੁੱਖੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੁੱਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਸਰਕਾਰੀ ਫਾਰਮ ਭਰਵਾਉਣ ਦੇ ਨਾਂ `ਤੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਅਤੇ ਘਰੇਲੂ ਕਾਮਿਆਂ ਦੀ ਰਜਿਸਟ੍ਰੇਸ਼ਨ ਸਬੰਧੀ ਕੁੱਝ ਲੋਕਾਂ ਵਲੋਂ ਪੈਸੇ ਲਏ ਜਾ ਰਹੇ ਹਨ।ਇਹਨਾ ਲੋਕਾਂ ਵਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਥੋੜੇ ਪੈਸੇ ਜਮ੍ਹਾਂ ਕਰਵਾ ਕੇ ਸਰਕਾਰ ਵਲੋਂ ਹੋਰ ਵਧੇਰੇ ਪੈਸੇ ਇਹਨਾਂ ਸਕੀਮਾਂ ਤਹਿਤ ਦਿੱਤੇ ਜਾਣਗੇ ਜੋ ਕਿ ਬਿਲਕੁਲ ਗ਼ਲਤ ਹੈ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਇਸ ਸਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਹੈ ਕਿ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਕੇਸੂ ਸਿੰਘ ਵਾਸੀ ਧਰਮਪੁਰਾ, ਬਰੇਟਾ ਆਪਣੀ ਦੁਕਾਨ `ਤੇ 2 ਰੁਪਏ ਦੇ ਮਿਲਣ ਵਾਲੇ ਪ੍ਰਧਾਨ ਮੰਤਰੀ ਰਸੋਈ ਗੈਸ ਸਕੀਮ ਯੋਜਨਾ ਦੇ ਫਾਰਮ ਫੋਟੋ ਸਟੇਟ ਕਰਕੇ 150 ਤੋਂ 200 ਰੁਪਏ ਪ੍ਰਤੀ ਫਾਰਮ ਵੇਚ ਰਿਹਾ ਹੈ।ਬਰੇਟਾ ਪੁਲਿਸ ਵਲੋਂ ਉਸ ਖਿਲਾਫ ਕੇਸ ਦਰਜ਼ ਕਰ ਕੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤ ਰਿਆਤ ਨੇ ਇਕ ਵਾਰ ਫੇਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਯੋਜਨਾ ਦੇ ਬਦਲੇ ਪੈਸੇ ਦੇਣ ਦੇ ਕਿਸੇ ਵੀ ਝਾਂਸੇ ਵਿਚ ਨਾ ਆਉਣ ਅਤੇ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਜਾਅਲੀ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media