ਐਸ.ਡੀ.ਆਈ.ਸੀ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਦਿੱਤੀ ਹਰੀ ਝੰਡੀ
ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵਲੋਂ ਸ਼੍ਰੀ ਅਮਰਨਾਥ ਵਿਖੇ
ਲਗਾਏ ਜਾਣ ਵਾਲੇ ਭੰਡਾਰੇ ਲਈ ਰਾਸ਼ਨ ਸਮੱਗਰੀ ਦਾ ਟਰੱਕ ਸਥਾਨਕ ਬ੍ਰਹਮਸਿਰਾ ਮੰਦਰ ਤੋਂ ਰਵਾਨਾ ਕੀਤਾ ਗਿਆ।ਇਸ ਮੌਕੇ ਸੰਗਰੂਰ ਡਿਸਟਿ੍ਕਟ ਇੰਡਸਟਰੀ ਚੈਂਬਰ (ਐਸ.ਡੀ.ਆਈ.ਸੀ) ਦੇ ਜਿਲਾ ਪ੍ਰਧਾਨ ਘਣਸ਼ਿਆਮ ਕਾਂਸਲ ਨੇ ਟਰੱਕ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਕਮੇਟੀ ਪ੍ਰਧਾਨ ਡਾ. ਕੁਲਵੰਤ ਰਾਏ ਪੁਰੀ ਨੇ ਦੱਸਿਆ ਕਿ ਕਮੇਟੀ ਵਲੋਂ ਹਰ ਸਾਲ ਲੋਕਾਂ ਦੇ ਸਹਿਯੋਗ ਨਾਲ ਹਰ ਸਾਲ ਭੰਡਾਰਾ ਲਗਾਇਆ ਜਾਂਦਾ ਹੈ।ਇਸ ਮੌਕੇ ਈਸ਼ਵਰ ਗਰਗ, ਗੌਰਵ ਬਾਂਸਲ ਜਨਾਲੀਆ, ਡਾ.ਸ਼ੀਤਲ ਜੁਗਨੀ, ਦੇਵਰਾਜ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media