Friday, March 6, 2026

ਕੈਨੇਡਾ ਵਾਸੀ ਵਲੋਂ ਮੈਰਿਟ `ਚ ਆਈ ਲੜਕੀ ਨੂੰ ਦਿੱਤੀ 5100/- ਦੀ ਵਿੱਤੀ ਮਦਦ

ਸਮਰਾਲਾ, 23 ਜੂਨ (ਪੰਜਾਬ ਪੋਸਟ -ਇੰਦਰਜੀਤ ਕੰਗ) – ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਵਿੱਚ ਪੜ੍ਹਦੀ ਇਥੋਂ ਦੇ ਨਜਦੀਕੀ ਪਿੰਡ ਕੋਟਲਾ ਸ਼ਮਸ਼ਪੁਰ PUNJ2306201918ਦੀ ਵਸਨੀਕ ਮਹਿਕਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਨੇ ਇਸ ਸਾਲ ਦਸਵੀਂ ਜਮਾਤ ਵਿਚੋਂ 97.69 ਫੀਸਦ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ। ਮਹਿਕਪ੍ਰੀਤ ਕੌਰ ਦੀ ਇਸ ਕਾਰਗੁਜਾਰੀ ਤੋਂ ਖੁਸ਼ ਹੋ ਕਿ ਇਸ ਸਕੂਲ ਦੇ ਰਿਟਾ: ਹੈਡਮਾਸਟਰ ਹਰਜੀਤ ਸਿੰਘ ਕੈਨੇਡਾ ਵਾਸੀ ਕੋਟਾਲਾ ਨੇ ਆਪਣੇ ਵਲੋਂ 5100/- ਰੁਪਏ ਦੀ ਵਿੱਤੀ ਰਾਸ਼ੀ ਗੁਰਿੰਦਰ ਸਿੰਘ ਮਾਨ ਅਤੇ ਇੰਦਰਜੀਤ ਸਿੰਘ ਕੰਗ ਰਾਹੀਂ ਦਿੱਤੀ ਗਈ ਤਾਂ ਜੋ ਇਹ ਬੱਚੀ ਦੀ ਅਗਲੀ ਜਮਾਤ ਦੀ ਪੜ੍ਹਾਈ ਵਿੱਚ ਕੁੱਝ ਵਿੱਤੀ ਮਦਦ ਹੋ ਸਕੇ।ਹੈਡਮਾਸਟਰ ਹਰਜੀਤ ਸਿੰਘ ਨੇ ਕਿਹਾ ਕਿ ਜੇਕਰ ਅੱਗੇ ਵੀ ਪੜ੍ਹਾਈ ਵਿੱਚ ਮਹਿਕਪ੍ਰੀਤ ਕੌਰ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਹਮੇਸ਼ਾਂ ਹਾਜ਼ਰ ਰਹਿਣਗੇ।
ਅਗਲੀ ਜਮਾਤ ਵਿੱਚ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਦਾਖਲ ਹੋ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਚੁੱਕੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਮਾਪਿਆਂ ਅਤੇ ਸਹਿਯੋਗ ਦੇਣ ਵਾਲਿਆਂ ਦੀਆਂ ਉਮੀਦਾਂ `ਤੇ ਪੂਰੀ ਉਤਰੇਗੀ ਅਤੇ ਹੋਰ ਸਖਤ ਮਿਹਨਤ ਕਰਕੇ ਉਚੇਰੀ ਵਿੱਦਿਆ ਹਾਸਲ ਕਰੇਗੀ।ਇਸ
ਮੌਕੇ ਹੋਰਨਾਂ ਤੋਂ ਇਲਾਵਾ ਰਿੰਕੂ ਵਾਲੀਆ, ਇੰਦਰਜੀਤ ਸਿੰਘ ਕੰਗ, ਗੁਰਿੰਦਰ ਸਿੰਘ ਮਾਨ, ਲਖਵੀਰ ਸਿੰਘ ਅਤੇ ਤਾਜ਼ਮੀਨ ਕੌਰ ਹਾਜ਼ਰ ਸਨ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply