ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰਾਹਤ ਫਾਊਡੇਸ਼ਨ ਪੰਜਾਬ ਵਲੋਂ ਗੁਰੂ ਨਾਨਕ ਦੇਵ ਇੰਸਟੀਚਿਊਟ ਆਫ਼ ਨਰਸਿੰਗ
ਐਜੂਕੇਸ਼ਨ ਐਂਡ ਰਿਸਰਚ ਸੁਨਾਮ ਦੇ ਸਹਿਯੋਗ ਨਾਲ ਪਿੰਡ ਸਤੌਜ ਦੇ ਡੇਰਾ ਬਾਬਾ ਰਮਾਣਾ ਵਿਖੇ ਦੰਦਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ।ਜਿਸ ਵਿੱਚ ਮੁੱਖ ਅਫ਼ਸਰ ਥਾਣਾ ਧਰਮਗੜ੍ਹ ਹੀਰਾ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਪਹੁੰਚੇ।ਉਨਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਕੈਂਪ ਦਾ ਉਦਘਾਟਨ ਪੌਦੇ ਲਗਾ ਕੇ ਕੀਤਾ।
ਡੇਰਾ ਬਾਬਾ ਰਮਾਣਾ ਦੇ ਮੁੱਖ ਸੇਵਾਦਾਰ ਬਾਬਾ ਬਜਰੰਗ ਦਾਸ, ਬਾਬਾ ਪਰਮ ਮੁਨੀ ਜੀ, ਬਾਬਾ ਮੋਹਣ ਦਾਸ ਜੀ ਤੇ ਪਿੰਡ ਦੇ ਸਰਪੰਚ ਚਰਨਾ ਸਿੰਘ ਚਹਿਲ ਵੀ ਹਾਜ਼ਰ ਸਨ।
ਕੈਂਪ ਦੌਰਾਨ ਮਰੀਜ਼ਾਂ ਦਾ ਚੈਕਅਪ ਕਰਦੀਆਂ ਡਾਕਟਰਾਂ ਦੀ ਟੀਮ ਵਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਹਰਿੰਦਰਪਾਲ ਰਿਸ਼ੀ ਨੇ ਦੱਸਿਆ ਕਿ ਸੰਸਥਾ ਵਲੋਂ ਲਗਾਤਾਰ ਵਾਤਾਵਰਨ ਦੀ ਸ਼ੂੱਧਤਾ ਲਈ ਜਿਥੇ ਵਣ ਮਹਾਉਤਸਵ ਮਨਾ ਕੇ ਰੁੱਖ ਲਗਾਏ ਜਾ ਰਹੇ ਹਨ, ਉਥੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ `ਚ ਰੁੱਖ ਵੰਡੇ ਜਾ ਰਹੇ ਹਨ।ਸੰਸਥਾ ਵਲੋਂ ਮੁੱਖ ਮਹਿਮਾਨ, ਡਾਕਟਰਾਂ ਦੀ ਟੀਮ ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਅਗਰਵਾਲ ਸਭਾ ਧਰਮਗੜ੍ਹ ਦੇ ਪ੍ਰਧਾਨ ਸਮਾਜ ਸੇਵੀ ਡਾ. ਰਾਮ ਲਾਲ ਗੋਇਲ, ਲੋਕ ਸੇਵਾ ਸਹਾਰਾ ਕਲੱਬ ਚੀਮਾ ਮੰਡੀ ਵਲੋਂ ਪ੍ਰਧਾਨ ਜਸਵਿੰਦਰ ਸ਼ਰਮਾ, ਕਲੱਬ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ, ਜੱਸੀ ਸਤੌਜ, ਚਮਕੌਰ ਸਿੰਘ ਆਦਿ ਤੋ ਇਲਾਵਾ ਕਲੱਬ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media