Monday, September 21, 2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਯੋਗ ਕਰਵਾਇਆ ਗਿਆ

ਸੰਗਰੂਰ/ ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ (ਸਵਾਮੀ ਵਿਵੇਕਾਨੰਦ ਬ੍ਰਾਂਚ) PUNJ2306201921ਵਲੋਂ ਸਥਾਨਕ ਰੋਟਰੀ ਪਬਲਿਕ ਸਕੂਲ ਪੀਰਾਂ ਵਾਲਾ ਗੇਟ ਵਿਖੇ ਯੋਗ ਆਚਾਰਿਆ ਮੱਖਣ ਲਾਲ ਦੀ ਦੇਖ-ਰੇਖ `ਚ ਪ੍ਰੀਸ਼ਦ ਦੇ ਪ੍ਰਧਾਨ ਵਿਕਾਸ ਬਾਂਸਲ, ਜਨਰਲ ਸਕੱਤਰ ਅਨਿਲ ਗੋਇਲ ਅਤੇ ਪ੍ਰੇਮ ਗੁਗਨਾਨੀ ਦੀ ਅਗਵਾਈ ਵਿੱਚ ਯੋਗ ਕੈਂਪ ਲਗਾਇਆ ਗਿਆ।
   ਯੋਗ ਆਚਾਰਿਆ ਮੱਖਣ ਲਾਲ ਨੇ ਵੱਖ-ਵੱਖ ਬੀਮਾਰੀਆਂ ਲਈ ਯੋਗ ਆਸਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਆਸਨ ਕਰਵਾਏ।ਸਰਪ੍ਰਸਤ ਪ੍ਰੇਮ ਗੁਗਨਾਨੀ ਨੇ ਕਿਹਾ ਕਿ ‘ਯੋਗ ਰੱਖੇ ਨਿਰੋਗ‘ਅਖਾਣ ਬਿਲਕੁੱਲ ਸਹੀ ਹੈ।ਉਨਾਂ ਕਿਹਾ ਕਿ ਭਾਰਤ ਨੂੰ ਯੋਗ ਗੁਰੂ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਮਾਨਤਾ ਮਿਲ ਰਹੀ ਹੈ।ਇਹ ਸਾਡੇ ਸਾਰੇ ਦੇਸ਼ ਵਾਸੀਆਂ ਮਾਣ ਵਾਲੀ ਗੱਲ ਹੈ।ਵਾਤਾਵਰਣ ਦੀ ਸ਼ੁਧਤਾ ਲਈ ਬੂਟੇ ਵੀ ਵੰਡੇ ਗਏ।
ਇਸ ਮੌਕੇ ਸੰਜੀਵ ਵਰਮਾ, ਐਡਵੋਕੇਟ ਪਰਮਿੰਦਰ ਸ਼ਰਮਾ, ਡਾ. ਨਰੇਸ਼, ਚਿਮਨ ਲਾਲ, ਵਿਕਾਂਸ਼ੂ ਅਰੌੜਾ, ਹਜੂਰ ਸਿੰਘ, ਜੀਤ ਸਿੰਘ, ਪਾਲਾ ਸਿੰਘ, ਕਸ਼ਮੀਰੀ ਲਾਲਾ ਬੱਤਰਾ, ਰਾਜਿੰਦਰ ਹੁਗਲ, ਸ਼ਿਵ ਕੁਮਾਰ ਜਿੰਦਲ, ਜਤਿਨ ਗੁਗਨਾਨੀ, ਸ਼੍ਰੀਮਤੀ ਮੰਜੂ ਬਾਲਾ ਗਰਗ, ਰੇਵਾ ਛਾਹੜੀਆ, ਰੇਖਾ ਜਿੰਦਲ, ਪ੍ਰੀਤੀ ਗੋਇਲ, ਰਿਧਿਮਾ ਗੁਪਤਾ ਆਦਿ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply