ਸਮਰਾਲਾ, 24 ਜੂਨ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਟੇਟ ਐਵਾਰਡੀ ਅਧਿਆਪਕ
ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਹੋਰ ਵਾਧਾ ਕਰਦੇ ਹੋਏ ਬਹੁਮੰਤਵੀ ਮਿੱਡ ਡੇ ਮੀਲ ਹਾਲ ਦਾ ਨੀਂਹ ਪੱਥਰ ਰੱਖਕੇ ਕੰਮ ਦੀ ਸ਼ੁਰੂਆਤ ਕੀਤੀ ਗਈ।ਅਵਤਾਰ ਸਿੰਘ ਘੁਲਾਲ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਦੱਸਿਆ ਕਿ ਇਹ ਹਾਲ ਵਿੱਚ ਬੱਚਿਆਂ ਦੇ ਖਾਣਾ ਬਣਾਉਣ ਲਈ ਅਧੁਨਿਕ ਰਸੋਈ ਤੋਂ ਇਲਾਵਾ ਬੱਚਿਆਂ ਲਈ ਡੈਨਿੰਗ ਟੇਬਲ ਲਗਾ ਕੇ ਖਾਣਾ ਖਵਾਉਣ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਬੱਚੇ ਇੱਕ ਚੰਗੇ ਢੰਗ ਨਾਲ ਬੈਠਕੇ ਖਾਣਾ ਖਾ ਸਕਣਗੇ।ਸਾਬਕਾ ਸਰਪੰਚ ਜਗੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਇਹ ਮਿੱਡ ਡੇ ਮੀਲ ਹਾਲ ਸਮਰਾਲਾ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾ ਅਧੁਨਿਕ ਸਹੂਲਤਾਂ ਨਾਲ ਲੈਸ ਹਾਲ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਘੁਲਾਲ ਸੀਨੀਅਰ ਕਾਂਗਰਸੀ ਆਗੂ, ਜਗੀਰ ਸਿੰਘ ਨੰਬਰਦਾਰ, ਕੁਲਜਿੰਦਰ ਸਿੰਘ ਪੰਚ, ਕੁਲਵਿੰਦਰ ਸਿੰਘ ਜੀ.ਓ.ਜੀ, ਬਹਾਦਰ ਸਿੰਘ ਪੰਚ, ਕਸ਼ਮੀਰਾ ਸਿੰਘ, ਚਰਨਜੀਤ ਸਿੰਘ, ਦਿਲਬਾਗ ਸਿੰਘ, ਜਸਕਰਨ ਸਿੰਘ, ਮਲਕੀਤ ਸਿੰਘ ਆਦਿ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media