ਚੰਡੀਗੜ, 25 ਜੂਨ (ਪੰਜਾਬ ਪੋਸਟ ਬਿਊਰੋ) – ਭਾਵੇਂ ਨਵੀਂ ਆਨਲਾਈਨ ਤਬਾਦਲਾ ਨੀਤੀ ਤਹਿਤ ਸਕੂਲੀ ਅਧਿਆਪਕਾਂ ਲਈ ਤਬਾਦਲਿਆਂ ਦੀ ਮੰਗ ਸਬੰਧੀ
ਸਮਾਂ-ਸੀਮਾ ਨੋਟੀਫਾਈ ਕੀਤੀ ਗਈ ਹੈ, ਪਰ ਸਾਲ 2019-20 ਦੌਰਾਨ ਜੋ ਕਿ ਨੀਤੀ ਲਾਗੂ ਕਰਨ ਦਾ ਪਹਿਲਾ ਸਾਲ ਹੈ, ਵਿਚ ਵੱਖਰਾ ਟਾਇਮ ਟੇਬਲ ਅਪਣਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਨੀਤੀ ਦਸਤਾਵੇਜ ਵਿਚ ਜ਼ਿਕਰ ਕੀਤਾ ਹੈ।ਇਹ ਜਾਣਕਾਰੀ ਪੰਜਾਬ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਿੱਤੀ।
ਇਸ ਸਬੰਧੀ ਸਾਲ 2019-20 ਦੀ ਅਪਲੀਕੇਸ਼ਨ ਪ੍ਰਕਿਰਿਆ ਦੇ ਵੇਰਵਿਆਂ ਵਿੱਚ 26 ਜੂਨ ਨੂੰ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਸ਼ਾਮਿਲ ਹੈ।ਇਸ ਤੋਂ ਬਾਅਦ 27 ਜੂਨ ਤੋਂ 1 ਜੁਲਾਈ ਤੱਕ ਜੋਨਾਂ ਦੀ ਵੰਡ ਸਬੰਧੀ ਇਤਰਾਜ਼ ਮੰਗੇ ਜਾਣਗੇ ਅਤੇ ਇਤਰਾਜਾਂ ਦੀ ਜਾਂਚ ਤੋਂ ਬਾਅਦ ਜੋਨਾਂ ਦੀ ਵੰਡ ਦੀ ਸਬੰਧੀ ਆਖਰੀ ਫੈਸਲਾ 2 ਜੁਲਾਈ ਨੂੰ ਲਿਆ ਜਾਵੇਗਾ।ਜਿਸ ਬਾਅਦ 3 ਜੁਲਾਈ ਨੂੰ ਜੋਨਾਂ ਸਬੰਧੀ ਨੋਟੀਫਿਕੇਸ਼ਨ ਦਿੱਤਾ ਜਾਵੇਗਾ।
ਇਸ ਪ੍ਰਕਿਰਿਆ ਤੋਂ ਬਾਅਦ 4 ਜੁਲਾਈ ਤੋਂ 11 ਜੁਲਾਈ, 2019 ਤੱਕ ਤਬਾਦਲੇ ਲਈ ਖਾਲੀ ਅਸਾਮੀਆਂ ਵਿਰੁੱਧ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ।ਨਵੀਂ ਤਾਇਨਾਤੀ ਸਬੰਧੀ ਹੁਕਮ 12 ਜੁਲਾਈ, 2019 ਨੂੰ ਜਾਰੀ ਕੀਤੇ ਜਾਣਗੇ।ਮੁੱਢਲੇ ਤਬਾਦਲਿਆਂ ਤੋਂ ਬਾਅਦ ਖਾਲੀ ਹੋਈਆਂ ਅਸਾਮੀਆਂ ਭਰਨ ਲਈ ਦੂਜੇ ਪੜਾਅ ਦੌਰਾਨ 15 ਜੁਲਾਈ ਤੋਂ 22 ਜੁਲਾਈ 2019 ਤੱਕ ਤਬਾਦਲਿਆਂ ਲਈ ਆਨਲਾਈਨ ਅਰਜੀਆਂ ਮੰਗੀਆਂ ਜਾਣਗੀਆਂ ਅਤੇ ਇਹ ਪ੍ਰਕਿਰਿਆ 31 ਜੁਲਾਈ ਤੱਕ ਜਾਰੀ ਰਹੇਗੀ ਤਾਂ ਜੋ ਮਹੀਨੇ ਅੰਦਰ ਵੱਧ ਤੋਂ ਵੱਧ ਅਧਿਆਪਕਾਂ ਨੂੰ ਸਹੂਲਤ ਦਿੱਤੀ ਜਾ ਸਕੇ।ਇਸ ਨੀਤੀ ਦਾ ਮੰਤਵ ਸਿੱਖਿਆ ਵਿਭਾਗ ਦੇ ਤਕਰੀਬਨ 80 ਤੋਂ 90 ਹਜਾਰ ਕਰਮਚਾਰੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦਿਆਂ ਸਾਰੇ ਅਧਿਆਪਕਾਂ ਲਈ ਉਸਾਰੂ ਮਾਹੌਲ ਸਿਰਜਣਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media