Wednesday, March 18, 2026

ਯੂਨੀਵਰਸਿਟੀ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦਰਮਿਆਨ ਅਹਿਮ ਸਮਝੌਤਾ

ਪੰਜਾਬ ਦੇ ਸਿੱਖਿਆ ਸੈਕਟਰ ਵਿੱਚ ਪਹਿਲੀ ਜਨਤਕ ਨਿੱਜੀ ਭਾਈਵਾਲੀ

PUNJ2706201906ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਪਹਿਲੀ ਸ਼੍ਰੇਣੀ ਦਾ ਦਰਜਾ ਪ੍ਰਾਪਤ, 280 ਕਾਲਜਾਂ ਦੀ ਸਬੰਧਤਾ ਅਤੇ 23 ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਜੇਤੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਵਿੱਚ ਇਕ ਅਹਿਮ ਸਮਝੌਤਾ ਹੋਇਆ।ਇਹ ਪੰਜਾਬ ਦੇ ਸਿੱਖਿਆ ਸੈਕਟਰ ਵਿੱਚ ਪਹਿਲੀ ਜਨਤਕ ਨਿੱਜੀ ਭਾਈਵਾਲੀ ਹੈ ਜਿਸ ਅਧੀਨ ਪੰਜਾਬ ਦੇ ਵਿਦਿਆਰਥੀਆਂ ਅਤੇ ਨਾਲ ਲਗਦੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼਼ ਐਗਜ਼ਾਮੀਨੇਸ਼ਨ ਦੀ ਤਿਆਰੀ ਅਤੇ ਪਾਸ ਕਰਨ ਵਿੱਚ ਲਾਭ ਮਿਲੇਗਾ।
 
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਭਾਈਚਾਰੇ ਲਈ ਇਕ ਬਹੁਤ ਮਾਣ ਵਾਲੀ ਗਲ ਹੈ ਪੰਜਾਬ ਦੇ ਸਿੱਖਿਆ ਸੈਕਟਰ ਵਿੱਚ ਪਹਿਲੀ ਜਨਤਕ ਨਿੱਜੀ ਭਾਈਵਾਲੀ ਅਧੀਨ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਯਤਨ ਕੈਂਪਸ ਵਿਖੇ ਗੁਣਵਤਾ ਭਰਪੂਰ ਸਿੱਖਿਆ ਅਤੇ ਖੋਜ ਪ੍ਰਦਾਨ ਕਰਨ ਦੇ ਨਾਲ ਨਾਲ ਸਮਾਜ ਨਾਲ ਹੋਰ ਨੇੜਲਾ ਸਬੰਧ ਬਣਾਉਣ ਲਈ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਅਤੇ ਹੋਰ ਪ੍ਰੀਖਿਆਵਾਂ ਦੀ ਤਿਆਰੀ ਲਈ ਸਾਡੇ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਵੀ ਫਾਇਦੇਮੰਦ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਦੌਰਾਨ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਲਾਭ ਲੈਂਦੇ ਹੋਏ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਵਿਕਾਸ ਵਿਚ ਵੀ ਸਹਾਇਤਾ ਮਿਲੇਗੀ।ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਇਹ ਭਾਈਵਾਲੀ ਬਹੁਤ ਅੱਗੇ ਵਧੇਗੀ ਅਤੇ ਬਹੁਤ ਸਾਰੇ ਸਿਵਲ ਨੌਕਰੀਪੇਸ਼ਾ ਦੀ ਪੈਦਾਵਾਰ ਹੋਵੇਗੀ, ਜੋ ਦੇਸ਼ ਦੀ ਸੇਵਾ ਕਰਨਗੇ।
ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ ਇੰਡਸਟਰੀ ਲਿੰਕਏਜ ਪ੍ਰੋਗਰਾਮ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਤੋਂ ਹੀ, ਆਲ ਇੰਡੀਆ ਸਰਵਿਸਿਜ਼ ਸੈਂਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੀਟਿਵ ਐਗਜ਼ਾਮ (ਏ.ਆਈ.ਐਸ.ਐੱਫ.ਸੀ.ਈ) ਨੇ ਹਮੇਸ਼ਾ ਸਿਵਲ ਸਰਵਿਸਜ਼ ਪ੍ਰੀਖਿਆਵਾਂ ਦੀ ਤਿਆਰ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਕਾਮਯਾਬ ਹੀ ਹੋਏ ਹਨ।ਉਨ੍ਹਾਂ ਕਿਹਾ ਕਿ ਇਸ ਸਮਝੌਤੇ ਅਧੀਨ ਸਿੱਖਿਆ ਪ੍ਰਣਾਲੀ ਦੇ ਨਾਲ-ਨਾਲ ਸਿੱਖਿਆ ਢੰਗਾਂ ਵਿਚ ਤਬਦੀਲੀ ਆਵੇਗੀ।ਵਧੇਰੇ ਜਾਣਕਾਰੀ ਦਿੰਦੇ ਹੋਏ, ਡਾ. ਬੇਦੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੀ ਦੂਰਦਰਸ਼ੀ ਅਤੇ ਯੋਗ ਅਗਵਾਈ ਹੇਠ ਅਕਾਦਮਿਕ ਅਤੇ ਬੌਧਿਕ ਜਾਣਕਾਰੀ ਪ੍ਰਦਾਨ ਕਰੇਗੀ ਜਦੋਂਕਿ ਨਿਸ਼ਾਨੇ-ਸਿੱਖੀ ਵਿੱਤੀ ਅਤੇ ਬੁਨਿਆਦੀ ਸਹਾਇਤਾ ਪ੍ਰਦਾਨ ਕਰਨ ਵਿਚ ਸਹਾਇਤਾ ਦੇਵੇਗੀ। ਇਸ ਉੱਦਮ ਰਾਹੀਂ ਭਾਰਤੀ ਸਿਵਲ ਸਰਵਿਸ ਪ੍ਰੀਖਿਆਵਾਂ ਵਿਚ ਸਾਡੇ ਵਿਦਿਆਰਥੀਆਂ ਦੀ ਸਫਲਤਾ ਦਰ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰ ਨਾਲ ਵਿਦਿਆਰਥੀਆਂ ਦੇਸ਼ ਵਿਚ ਹੋਣ ਵਾਲੀਆਂ ਹੋਰ ਪ੍ਰੀਖਿਆਵਾਂ ਵੀ ਅਸਾਨੀ ਨਾਲ ਪਾਸ ਕਰਨ ਦੀ ਸੰਭਾਵਨਾ ਰੱਖਣਗੇ।
ਪ੍ਰੋ. ਡਾ. ਕੁਲਦੀਪ ਸਿੰਘ ਕੰਸਲਟੈਂਟ-ਕਮ-ਕੋਆਰਡੀਨੇਟਰ ਆਲ ਇੰਡੀਆ ਸਰਵਿਸਿਜ਼ ਸੈਂਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੀਟਿਵ ਐਗਜ਼ਾਮ ਨੇ ਕਿਹਾ ਕਿ ਨਿਸ਼ਾਨ-ਏ-ਸਿੱਖੀ ਨੇ ਆਪਣੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਯੂ.ਪੀ.ਐਸ.ਸੀ  ਅਤੇ ਪੀ.ਪੀ.ਐਸ.ਸੀ  ਦੀ ਤਿਆਰੀ ਲਈ ਯੂਨੀਵਰਸਿਟੀ ਨਾਲ ਰਾਬਤਾ ਕੀਤਾ ਹੈ।ਆਲ ਇੰਡੀਆ ਸਰਵਿਸਿਜ਼ ਸੈਂਟਰ ਆਫ ਪ੍ਰੈਪਰੇਸ਼ਨ ਫਾਰ ਕੰਪੀਟੀਟਿਵ ਐਗਜ਼ਾਮ 1982 ਤੋਂ ਬਾਅਦ ਸਿਵਲ ਸੇਵਾਵਾਂ ਦੇ ਉਮੀਦਵਾਰਾਂ ਨੂੰ ਪ੍ਰੀ ਪ੍ਰੀਖਿਆ ਸਬੰਧੀ ਆਮ ਵਰਗ ਦੇ ਵਿਦਿਆਰਥੀਆਂ ਪਾਸੋਂ ਲਗਭਗ ਪੰਝੀ ਹਜ਼ਾਰ ਰੁਪਏ ਸਾਲਾਨਾ ਫੀਸ ਲੈ ਕੇ ਸਿਖਿਆ ਦੇ ਰਹੀ ਹੈ।ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਪੰਝੀ ਲੱਖ ਰੁਪਏ ਦੀ ਵਿੱਤ ਪ੍ਰਦਾਨ ਕਰੇਗਾ, ਜੋ ਕਿ ਬੁਨਿਆਦੀ ਢਾਂਚੇ, ਲਾਇਬਰੇਰੀ ਦੇ ਉਚ-ਦਰਜੇ ਨੂੰ ਹੋਰ ਸਹੂਲਤਾਂ ਵਿਚ ਸ਼ਾਮਲ ਕਰਨ ਵਿੱਚ ਮਦਦ ਕਰੇਗਾ।
ਪ੍ਰੋਫੈਸਰ ਐਸ.ਐਸ ਬਹਿਲ ਡੀਨ ਅਕਾਦਮਿਕ ਮਾਮਲਿਆਂ ਨੇ ਕਿਹਾ ਕਿ ਸਰਕਾਰ ਸਾਂਝੇਦਾਰੀ ਅਤੇ ਸਿੱਖਿਆ ਪ੍ਰੋਗਰਾਮਾਂ ਰਾਹੀਂ ਮਿਆਰੀ ਸਿੱਖਿਆ ਦੇ ਵਾਧੇ ਨੂੰ ਸਮਰਥਨ ਦੇ ਰਹੀ ਹੈ।ਇਹ ਸਮਝੌਤਾ ਪਬਲਿਕ-ਪ੍ਰਾਈਵੇਟ ਭਾਈਵਾਲੀ ਦਾ ਇਕ ਨਵਾਂ ਬੈਂਚਮਾਰਕ ਸਥਾਪਤ ਕਰਦਾ ਹੈ, ਜੋ ਸਿਖਲਾਈ ਦੀ ਗੁਣਵਤਾ ਨੂੰ ਵਧਾ ਸਕਦਾ ਹੈ ਅਤੇ ਸਮਾਜ ਦੇ ਲਾਭ ਲਈ ਨਵੇਂ ਮੌਕਿਆਂ ਨੂੰ ਖੋਲ੍ਹ ਸਕਦਾ ਹੈ।ਅੱਜ ਸਮਝੌਤੇ ਦੇ ਨਾਲ ਸਿੱਖਿਆ ਦੇ ਖੇਤਰ ਵਿਚ ਯੂਨੀਵਰਸਿਟੀ ਲਈ ਇਕ ਨਵੀਂ ਸ਼ੁਰੂਆਤ ਹੈ ਜਿਸ ਨਾਲ ਸਾਨੂੰ ਸਥਾਨਕ ਮੁੱਦਿਆਂ ਦੇ ਹੱਲ ਲਈ ਮਦਦ ਮਿਲਦੀ ਹੈ ਅਤੇ ਇਹ ਅੰਦਰੂਨੀ ਸਮਰੱਥਾ ਨਿਰਮਾਣ ਵਿਚ ਵੀ ਲਾਭਦਾਇਕ ਹੋਵੇਗਾ ਤਾਂ ਕਿ ਅਸੀਂ ਸਮਾਜ ਨੂੰ ਲਾਭ ਦੇ ਸਕੀਏ।
ਅਵਤਾਰ ਸਿੰਘ ਬਾਜਵਾ ਸਕੱਤਰ ਨਿਸ਼ਾਨ-ਈ-ਸਿੱਖੀ ਚੈਰੀਟੇਬਲ ਟਰੱਸਟ ਨੇ ਕਿਹਾ ਕਿ ਸਰਕਾਰ ਰਾਜ ਵਿਚ ਸਰਕਾਰੀ ਸੰਸਥਾਵਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਜਨਤਕ-ਨਿੱਜੀ ਭਾਈਵਾਲੀ ਵਿਚ ਅਜਿਹਾ ਇਕੋ ਜਿਹਾ ਯਤਨ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਖੋਜ, ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਮਾਹਿਰਾਂ ਦੀ ਮੁਹਾਰਤ ਹੈ।ਇਹ ਪੰਜਾਬ ਅਤੇ ਯੂਨੀਵਰਸਿਟੀ ਦੇ ਵਿਕਾਸ ਲਈ ਇੱਕ ਕੋਸ਼ਿਸ਼ ਹੈ ਉਨ੍ਹਾਂ ਉਪ-ਕੁਲਪਤੀ ਦਾ ਇਸ ਸਮਝੌਤੇ ਲਈ ਧੰਨਵਾਦ ਕੀਤਾ ਅਤੇ ਯੂਨੀਵਰਸਿਟੀ ਦੇ ਇੰਡਸਟਰੀ ਲਿੰਕੇਜ ਪ੍ਰੋਗਰਾਮ ਸੈਲ ਦੇ ਯਤਨਾਂ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਰਜਿਸਟਰਾਰ ਪ੍ਰੋ. ਕੇ ਐਸ ਕਾਹਲੋਂ, ਪ੍ਰੋਫੈਸਰ ਇੰਚਾਰਜ ਵਿਤ ਤੇ ਵਿਕਾਸ ਪ੍ਰੋ. ਬਲਵਿੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। 

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply