ਲੌਂਗੋਵਾਲ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਦੇ ਆਧਾਰ ’ਤੇ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ 674 ਖੁੱਲ੍ਹੇ ਬੋਰਵੈਲਾਂ ਨੰੂ ਬੰਦ ਕਰਵਾਇਆ ਜਾ ਚੁੱਕਾ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੁੱਲ੍ਹੇ ਬੋਰਵੈਲਾਂ, ਜੋ ਵਰਤੋਂ ਵਿੱਚ ਨਾ ਹੋਣ ਨੰੂ ਬੰਦ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਜਿਸ ਦੇ ਆਧਾਰ ’ਤੇ ਸਮੂਹ ਉਪ ਮੰਡਲ ਮੈਜਿਸਟਰੇਟ ਨੰੂ ਸਬ-ਡਵੀਜ਼ਨਾਂ ’ਚ ਜਾਂਚ ਮੁਹਿੰਮ ਚਲਾਉਣ ਦੀ ਹਦਇਤ ਕੀਤੀ ਗਈ ਸੀ।ਉਨ੍ਹਾ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ, ਖੇਤੀਬਾੜੀ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੰੂ ਵੀ ਸਬ-ਡਵੀਜ਼ਨ ਪੱਧਰ ’ਤੇ ਪੜਤਾਲ ਕਰਨ ਅਤੇ ਅਣਵਰਤੋਂਯੋਗ ਖੁੱਲ੍ਹੈ ਬੋਰਾਂ, ਕੱਚੀਆਂ ਖੂਹੀਆਂ ਆਦਿ ਨੰੂ ਤੁਰੰਤ ਬੰਦ ਕਰਵਾ ਕੇ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਗਏ ਸਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਖੁੱਲ੍ਹੇ ਬੋਰਵੈਲ ਸਰਕਾਰੀ ਥਾਵਾਂ ’ਚ ਸਨ, ਉਨ੍ਹਾ ਨੰੂ ਸਬੰਧਤ ਵਿਭਾਗਾਂ ਨੇ ਤੁਰੰਤ ਕਾਰਵਾਈ ਕਰਦਿਆਂ ਬੰਦ ਕਰਵਾ ਦਿੱਤਾ ਸੀ ਅਤੇ ਜਿਹੜੇ ਅਜਿਹੇ ਬੋਰਵੈਲ ਲੋਕਾਂ ਦੀਆਂ ਨਿੱਜੀ ਜ਼ਮੀਨਾਂ, ਖੇਤਾਂ ਵਿੱਚ ਸਨ, ਉਨ੍ਹਾਂ ਨੰੂ ਪ੍ਰੇਰਿਤ ਕਰਕੇ ਉਹ ਗੈਰਵਰਤੋਂਯੋਗ ਬੋਰਵੈਲ ਵੀ ਬੰਦ ਕਰਵਾ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਐਸ.ਡੀ.ਐਮ ਦੀ ਅਗਵਾਈ ਹੇਠ ਹੋਈ ਜਾਂਚ-ਪੜਤਾਲ ਪ੍ਰਕਿਰਿਆ ਦੌਰਾਨ ਸਬ-ਡਵੀਜ਼ਨ ਮਲੇਰਕੋਟਲਾ ’ਚ 134, ਸਬ-ਡਵੀਜ਼ਨ ਸੰਗਰੂਰ ’ਚ 82, ਦਿੜ੍ਹਬਾ ’ਚ 47, ਭਵਾਨੀਗੜ੍ਹ ’ਚ 80, ਅਹਿਮਦਗੜ੍ਹ ’ਚ 26, ਧੂਰੀ ’ਚ 30, ਮੂਨਕ ’ਚ 130, ਲਹਿਰਾ ’ਚ 33 ਅਤੇ ਸਬ-ਡਵੀਜ਼ਨ ਸੁਨਾਮ ’ਚ 122 ਬੋਰਵੈਲਾਂ ਨੰੂ ਬੰਦ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰੀ ਅਤੇ ਦਿਹਾਤੀ ਖੇਤਰਾਂ ’ਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੰੂ ਯਕੀਨੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ’ਤੇ ਆਧਾਰਿਤ ਟੀਮਾਂ ਵੀ ਕਾਰਜਸ਼ੀਲ ਹਨ ਜੋ ਖੁੱਲ੍ਹੇ ਅਤੇ ਗੈਰ-ਵਰਤਣਯੋਗ ਬੋਰਵੈਲਾਂ ਨੰੂ ਬੰਦ ਕਰਵਾਉਣ ਲਈ ਫੌਰੀ ਕਦਮ ਚੁੱਕਣ ਲਈ ਪਾਬੰਦ ਕੀਤੀਆਂ ਗਈਆਂ ਹਨ।
ਥੋਰੀ ਨੇ ਜ਼ਿਲ੍ਹੇ ਦੇ ਵਸਨੀਕਾਂ ਨੰੂ ਅਪੀਲ ਕਰਦਿਆਂ ਕਿਹਾ ਹੈ ਕਿ ਜੇ ਕਿਸੇ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਮੋਬਾਇਲ ਨੰਬਰ 84274-43888 ਜਾਂ ਪੰਜਾਬ ਸਰਕਾਰ ਵੱਲੋਂ ਬੇਲੋੜੇ ਖੁੱਲ੍ਹੇ ਬੋਰਵੈਲਾਂ ਬਾਰੇ ਜਾਣਕਾਰੀ ਦੇਣ ਲਈ ਮੁਹੱਈਆ ਕਰਵਾਏ ਗਏ ਹੈਲਪਲਾਈਨ ਨੰਬਰ 0172-2740397 ’ਤੇ ਦਿੱਤੇ ਜਾਵੇ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media