ਭੀਖੀ, 27 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਵਾਲੇ ਸਭ ਤੋਂ ਵੱਡੇ ਵਾਤਾਵਰਨ ਪ੍ਰੇਮੀ ਸਰਕਾਰਾਂ ਚਾਹੇ ਕੁੱਝ ਕਰਨ ਭਾਵੇਂ ਨਾ ਕਰਨ, ਪਰ ਮਾਨਸਾ ਦੇ ਲੋਕ ਵਾਤਾਵਰਨ ਸ਼ੁੱਧਤਾ ਲਈ ਸਿਰ ਤੋੜ ਯਤਨ ਕਰਨ ਲੱਗ ਪਏ ਹਨ।ਕਦੇ ਮਾਨਸਾ ਵਾਸੀ ਮਾਨਸਾ ਨੂੰ ਜੰਗਲ ਬਣਾਉਂਣ ਦੇ ਇਰਾਦੇ ਨਾਲ ਹਜ਼ਾਰਾਂ ਦਰਖ਼ਤ ਲਾਗਾਉਣ ਦੀ ਮੁਹਿੰਮ ਵਿੱਢਦੇ ਹਨ ਤਾਂ ਕਦੇ ਸਫਾਈ ਮੁਹਿੰਮ ਨਾਲ ਜੁੜਦੇ ਹਨ।ਹੁਣ ਮਾਨਸਾ ਦੀ ਸ੍ਰੀ ਗੁਰੂ ਨਾਨਕ ਦੇਵ ਗਊਸ਼ਾਲਾ ਵਾਲਿਆਂ ਨੇ ਬਲਦ ਨਾਲ ਚੱਲਣ ਵਾਲੀ ਲੱਕੜ ਦੀ ਘੁਲਾੜੀ ਦੀ ਸ਼ੁੁਰੂਆਤ ਕਰਕੇ ਹਵਾ ਅਤੇ ਸ਼ੋਰ ਪ੍ਰਦੂਸ਼ਨ ਰੋਕਣ ਦੀ ਮੁਹਿੰਮ ਵਿੱਢੀ ਹੈ।ਹੌਲੀ ਹੌਲੀ ਚੱਲਣ ਵਾਲੀ ਇਸ ਲੱਕੜੀ ਦੀ ਘੁਲਾੜੀ ਦਾ ਗੰਨੇ ਵਾਲਾ ਜੂਸ ਸਿਹਤ ਲਈ ਵੀ ਗੁਣਕਾਰੀ ਹੋਵੇਗਾ। ਬਈ ਵਾਹ ਮਾਨਸਾ ਵਾਲਿਓ ਵਾਹ।ਇੱਕ ਕਹਾਵਤ ਹੈ ਕਿ ਮਾਨਸਾ ਵਿੱਚ ਸਮੇਂ ਸਮੇਂ ਚੱਲੀਆਂ ਲਹਿਰਾਂ ਜਦੋਂ ਵੀ ਪ੍ਰਵੇਸ਼ ਕਰਦੀਆਂ ਹਨ ਤਾਂ ਉਹ ਜਾਂ ਤਾਂ ਖਤਮ ਹੋ ਜਾਂਦੀਆਂ ਨੇ ਜਾਂ ਸਿਖਰ ‘ਤੇ ਪੁੱਜ ਜਾਂਦੀਆਂ ਨੇ।ਬਾਕੀ ਲਹਿਰਾਂ ਨਾਲ ਜੋ ਹੋਇਆ ਸੋ ਹੋਇਆ, ਪਰ ਵਾਤਾਵਰਨ ਸ਼ੁੱਧਤਾ ਵਾਲੀ ਮਾਨਸਾ ਪੁੱਜੀ ਲਹਿਰ ਮੁੜ ਤੋਂ ਪੁਰਾਣੇ ਪੰਜਾਬ ਦੇ ਦਰਸ਼ਨ ਜਰੂਰ ਕਰਵਾਏਗੀ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media