ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਮਾਨਯੋਗ ਸੇਵਾਮੁਕਤ ਜੱਜ ਅਤੇੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੈਕਲਟੀ ਡੀਨ ਆਫ ਲਾਅ ਰਾਜੀਵ ਭੱਲਾ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਤਜਰਬੇ ਦੇ ਨਾਲ ਨਾਲ ਅਧੁਨਿਕ ਸਿੱਖਿਆ ਖੇਤਰ ਦੇ ਗਿਆਨ ਨੂੰ ਵਧਾਉਣ ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਹੀ ਉਹ ਵਿਦਿਅਰਥੀਆਂ ਨੂੰ ਸਮੇ ਦੇ ਹਾਣੀ ਬਣਾ ਸਕਦੇ ਹਨ। ਉਹ ਅੱਜ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਦੇ ਅਧੀਨ ਟੀਚਰਜ਼ ਅਤੇ ਟੀਚਿੰਗ ਦੇ ਵਿਸ਼ਾ ਤੇ ਚਾਰ-ਹਫਤਿਆਂ ਦੇ ਸਿਖਲਾਈ ਪੋ੍ਰਗਰਾਮ ਦੇ ਸਮਾਪਤੀ ਸਮਾਰੋਹ ਦੌਰਾਨ ਮੱਖੁ ਭਾਸ਼ਣ ਦੇ ਰਹੇ ਸਨ। ਯੂਨੀਵਰਸਿਟੀ ਦੇ ਯੂ.ਜੀ.ਸੀ-ਮਨੁੱਖੀ ਸਰੋਤ ਵਿਕਾਸ ਕੇਂਦਰ (ਐਚ.ਆਰ.ਡੀ.ਸੀ) ਪੋ੍ਰਗਰਾਮ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜ ਦੇ ਅਧਿਆਪਕਾਂ ਨੇ ਹਿੱਸਾ ਲਿਆ।
ਭੱਲਾ ਨੇ ਕਿਹਾ ਕਿ ਸਮਾਜ ਦੇ ਸੁਧਾਰ ਵਿੱਚ ਸਭ ਤੋ ਵੱਧ ਹਿੱਸਾ ਅਧਿਆਪਕਾਂ, ਵਕੀਲਾਂ ਅਤੇ ਜੱਜਾਂ ਦਾ ਹੁੰਦਾ ਹੈ।ਉਹਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦਾ ਮੁੱਖ ਵਿਸ਼ਾ ਸਿੱਖਿਆ ਵਿੱਚ ਅਨੁਸ਼ਾਸਨ ਨੂੰ ਬਣਾਈ ਰੱਖਣਾ ਅਤੇ ਸਿੱਖਿਆ ਦੇ ਖੇਤਰ ਨੂੰ ਵਿਸਥਾਰ ਕਰਨਾ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਆਮ ਤੌਰ `ਤੇ ਸਮਾਜ ਵਿਚ ਸਿੱਖਿਆ ਦੇ ਵਿਸ਼ੇ `ਤੇ ਜਿਨਾਂ ਗੱਲਾਂ ਤੇ ਆਲੋਚਨਾ ਹੁੰਦੀ ਹੈ ਨੂੰ ਦੂਰ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਵਿਦਿਅਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਵੀ ਸਿੱਖਿਆ ਦੇ ਪਰ੍ਹਚਾਰ ਕਰਨ।ਉਹਨਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟਾਈ ਕਿ ਅੱਜ ਦੇ ਸੰਸਾਰ ਵਿੱਚ ਸੂਚਨਾ ਅਤੇ ਤਕਨਾਲੋਜੀ ਦੇ ਕਾਰਨ ਅਧਿਆਪਕਾਂ ਅਤੇ ਵਿਦਿਅਰਥੀਆਂ ਵਿੱਚ ਪੜ੍ਹਨ ਦਾ ਘੱਟਦਾ ਜਾ ਰਿਹਾ ਰੁਝਾਣ ਘੱਟ ਰਿਹਾ ਹੈ।ਉਹਨੇ ਕਿਹਾ ਕਿ ਪਹਿਲਾਂ ਅਧਿਆਪਕਾਂ ਅਤੇ ਮਾਪਿਅ ਨੂੰ ਖੁਦ ਪੜ੍ਹਨ ਦੀ ਆਦਤ ਪਾਣਉਣੀ ਚਾਹੀਦਾ ਹੈ।ਫਿਰ ਹੀ ਸਾਡੇ ਵਿਦਿਅਰਥੀਆਂ ਵਿਚ ਪੜ੍ਰਨ ਦੀ ਆਦਾਤ ਪਾਵੇਗੀ।
ਪ੍ਰੋ. (ਡਾ.) ਆਦਰਸ਼ ਪਾਲ ਵਿਜ, ਸੈਂਟਰ ਦੇ ਡਾਇਰੈਕਟਰ ਨੇ ਭਾਗ ਲੈਣ ਵਾਲੇ ਅਧਿਆਪਕਾਂ ਦੇ ਧੰਨਵਾਦ ਕੀਤਾ।ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੂੰ ਪ੍ਰੋਫ਼ੈਸਰ ਆਦਰਸ਼ ਪਾਲ ਵਿਜ, ਪ੍ਰੋ. ਸੁਖਪ੍ਰੀਤ ਸਿੰਘ ਅਤੇ ਡਾ. ਮੋਹਨ ਕੁਮਾਰ ਵੱਲੋ ਇੱਕ ਪੌਦਾ ਭੇਤ਼ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media