Thursday, October 8, 2026

ਚੋਰੀ ਦੀ ਕਣਕ ਸਮੇਤ ਦੋ ਕਾਬੂ

ਧੂਰੀ, 28 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਡਾ. ਸੰਦੀਪ ਗਰਗ ਸੀਨੀਅਰ ਪੁਲਿਸ ਕਪਤਾਨ ਸੰਗਰੂਰ ਦੇ ਹੁਕਮ ਅਨੁਸਾਰ ਅਤੇ ਮੋਹਿਤ ਅਗਰਵਾਲ PUNJ2806201916 ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਸਿਟੀ ਧੂਰੀ ਪੁਲਿਸ ਵਲੋਂ ਵਿੱਕੀ ਰਾਮ ਵਾਸੀ ਧੂਰੀ, ਦੀਪਕ ਕੁਮਾਰ ਉਰਫ਼ ਟੋਨੀ ਵਾਸੀ ਧੂਰੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਮਹਿਕਮਾ ਪਨਗਰੇਨ ਦੀ ਮਾਲਵਾ ਪੇਪਰ ਬੋਰਡ ਬਾਗੜੀਆਂ ਰੋਡ ਧੂਰੀ ਵਿੱਚ ਸਟੋਰ ਕੀਤੀ ਕਣਕ ਜੋ ਉਕਤ ਦੋਸ਼ੀਆਂ ਵਲੋਂ ਗਈ ਸੀ, ਪਾਸੋਂ 24 ਗੱਟੇ ਕਣਕ ਅਤੇ ਇੱਕ ਰਿਕਸ਼ਾ ਰੇਹੜੀ ਬਰਾਮਦ ਕਰਾਈ ਗਈ ਹੈ।ਜਿਸ ਸਬੰਧੀ ਮੁਕੱਦਮਾ ਨੰਬਰ 112 ਮਿਤੀ 26-06-2019 ਥਾਣਾ ਸਿਟੀ ਧੂਰੀ ਦਰਜ ਕੀਤਾ ਗਿਆ ਹੈ।ਮੋਹਿਤ ਅਗਰਵਾਲ ਪੀ.ਪੀ.ਐਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਰਸ਼ਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਨਾਲ ਕਾਰਵਾਈ ਕਰਦੇ ਹੋਏ ਮਹਿਕਮਾ ਪਨਗਰੇਨ ਦੀ ਚੋਰੀ ਹੋਈ ਕਣਕ 24 ਗੱਟੇ ਅਤੇ ਇੱਕ ਰਿਕਸ਼ਾ ਰੇਹੜੀ ਬਰਾਮਦ ਕੀਤੀ ਹੈ।ਦੋਸ਼ੀਆਂ ਦਾ ਸਾਥੀ ਰਾਹੁਲ ਵਾਸੀ ਧੂਰੀ ਦੀ ਗ੍ਰਿਫਤਾਰੀ ਬਾਕੀ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply