ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਖਿਲਾਫ ਜੂਝ ਰਹੇ ਪੰਜਾਬ ਵਿੱਚ ਅੱਜ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ
ਬਰਾਮਦ ਹੋਈ ਹੈ।ਕਸਟਮ ਵਿਭਾਗ ਵਲੋਂ ਅਟਾਰੀ-ਵਾਹਗਾ ਸਰਹੱਦ `ਤੇ ਸਥਿਤ ਇੰਟੈਗਰੇਟਿਡ ਚੈਕ ਪੋਸਟ (ਆਈ.ਸੀ.ਪੀ) ਅਟਾਰੀ ਵਿਖੇ ਪਾਕਿਸਤਾਨ ਤੋਂ ਆਏ ਟਰੱਕ ਵਿੱਚ ਲੱਦੇ ਨਮਕ ਦੇ ਬੋਰਿਆਂ ਵਿਚੋਂ ਬਰਾਮਦ ਕੀਤੀ ਗਈ ਤਕਰੀਬਨ 532 ਕਿਲੋ ਹੈਰੋਇਨ ਅਤੇ 52 ਕਿਲੋਗ੍ਰਾਮ ਨਸ਼ੀਲੇ ਪਾਊਡਰ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 2600 ਕਰੋੜ ਦੱਸੀ ਜਾ ਰਹੀ ਹੈ।ਕਸਟਮ (ਪ੍ਰੀਵੈਨਟਿਵ) ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਪਾਕਿਸਤਾਨ ਤੋਂ ਆਏ ਟਰੱਕ ਦੇ 600 ਬੋਰਿਆਂ ਵਿੱਚੋਂ 15 ਬੋਰਿਆਂ ਵਿੱਚ ਹੈਰੋਇਨ ਲੁਕਾ ਕੇ ਰੱਖੀ ਗਈ ਸੀ।ਉਨਾਂ ਕਿਹਾ ਕਿ ਦੋ ਦਿਨ ਪਹਿਲਾਂ ਪਹੁੰਚੀ ਖੇਪ ਦੀ ਜਾਂਚ ਦੌਰਾਨ ਸ਼ੱਕ ਹੋਣ `ਤੇ ਉਨਾਂ ਨੇ ਬੋਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਤਕਰੀਬਨ 532 ਕਿਲੋਗ੍ਰਾਮ ਹੈਰੋਇਨ ਅਤੇ 52 ਕਿਲੋ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ।ਉਨਾਂ ਕਿਹਾ ਕਿ ਇਸ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਕਸਟਮ ਕਮਿਸ਼ਨਰ ਗੁਪਤਾ ਨੇ ਆਖਿਆ ਹੈ ਕਿ ਸਰਹੱਦ ਰਸਤੇ ਪਾਕਿਸਤਾਨ ਤੋਂ ਆਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media