ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ – ਲੋਕਾਂ ਨੂੰ ਅੰਗ ਦਾਨ ਦੇ ਮਹੱਤਵ ਅਤੇ ਇਸ ਦੇ ਫਾਇਦਿਆਂ ਬਾਰੇ ਜਾਗਰੂਕ
ਕਰਨ ਲਈ, ਅਪੋਲੋ ਹਾਸਪਿਟਲਸ ਗਰੁੱਪ ਵਲੋਂ ਦੇਸ਼ ਭਰ ਵਿੱਚ ਆਰਗਨ ਡੋਨੇਸ਼ਨ ਡ੍ਰਾਈਵ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੋਮੈਨ ਡਾਕਟਰਜ਼ ਵਿੰਗ ਨਾਲ ਇਕ ਸਮਝੌਤੇ (ਐਮ.ਓ.ਯੂ) `ਤੇ ਦਸਤਖਤ ਕੀਤੇ ਹਨ।ਜਿਸ ਦੀਆਂ ਸ਼ਰਤਾਂ ਤਹਿਤ, ਅਪੋਲੋ ਹਾਸਪਿਟਲਜ਼ ਆਮ ਜਨਤਾ ਵਿੱਚ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਲਈ ਆਈ.ਐਮ.ਏ-ਵੋਮੈਨ ਡਾਕਟਰਜ਼ ਵਿੰਗ ਨਾਲ ਮਿਲ ਕੇ ਕੰਮ ਕਰੇਗਾ ਅਤੇ ਵੱਖੋ ਵੱਖਰੇ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਜੀਵਨ ਬਚਾਉਣ ਵਿੱਚ ਅੰਗਦਾਨ ਦੇ ਮਹੱਤਵ ਬਾਰੇ ਪ੍ਰਚਾਰ ਕਰੇਗਾ।
ਅਪੋਲੋ ਹਸਪਤਾਲ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੰਗੀਤਾ ਰੈਡੀ ਨੇ ਕਿਹਾ ਕਿ ਭਾਰਤ ਵਿੱਚ ਪਹਿਲਾ ਕਿਡਨੀ ਟਰਾਂਸਪਲਾਂਟ 1970 ਵਿੱਚ ਕੀਤਾ ਗਿਆ ਸੀ “ਦੇਸ਼ ਵਿੱਚ ਅੰਗਾਂ ਦੀ ਜ਼ਰੂਰਤ ਅਤੇ ਉਪਲਬੱਧਤਾ ਵਿਚ ਬਹੁਤ ਅੰਤਰ ਹੈ।ਇੱਕ ਲੱਖ ਦੇ ਮੁਕਾਬਲੇ 1,000 ਲੋਕਾਂ ਦਾ ਲੀਵਰ ਟਰਾਂਸਪਲਾਂਟ ਅਤੇ 2 ਲੱਖ 20 ਹਜ਼ਾਰ ਵਿਚੋਂ 15000 ਲੋਕਾਂ ਦੀ ਕਿਡਨੀ ਦਾ ਟਰਾਂਸਪਲਾਟ ਹੁੰਦਾ ਹੈ।ਉਨਾਂ ਕਿਹਾ ਕਿ ਹਰੇਕ ਵਿਅਕਤੀ ਆਪਣੇ ਅੰਗਾਂ ਨੂੰ ਦਾਨ ਕਰਕੇ ਸੱਤ ਲੋਕਾਂ ਨੂੰ ਜੀਵਨ ਦਾਨ ਦੇ ਸਕਦਾ ਹੈੈ।
ਆਈ.ਐਮ.ਏ ਵੁਮੈਨ ਡਾਕਟਰਜ਼ ਵਿੰਗ ਦੀ ਨੈਸ਼ਨਲ ਚੇਅਰਪਰਸਨ ਡਾ. ਮੋਨਾ ਦੇਸਾਈ ਨੇ ਕਿਹਾ ਕਿ ਆਈ.ਐਮ.ਏ ਦੇਸ਼ ਵਿੱਚ 3.5 ਲੱਖ ਤੋਂ ਮੈਂਬਰਸ਼ਿਪ ਵਾਲੀ ਇੱਕ ਸਵੈ-ਸੇਵੀ ਸੰਸਥਾ ਹੈ।ਅਪੋਲੋ ਹਾਸਪਿਟਲਜ਼ ਗਰੁੱਪ ਦੀ ਇਸ ਨੇਕ ਪਹਿਲ `ਚ ਸਹਿਯੋਗ ਦੇਣ ਲਈ ਸੰਸਥਾ ਖੁਸ਼ੀ ਮਹਿਸੂਸ ਕਰ ਰਹੀ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media