Wednesday, October 28, 2026

ਆਰਟ ਗੈਲਰੀ ਵਿਖੇ ਮੂਰਤੀ ਕਲਾ ਦੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ ਦੇ PUNJ3006201902ਸਹਿਯੋਗ ਨਾਲ 8ਵੇਂ ਸਮਰ ਆਰਟ ਕੈਂਪ/ਫੈਸਟੀਵਲ-2019 ਤਹਿਤ ਮੂਰਤੀ ਕਲਾ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਰਜਿੰਦਰ ਮੋਹਨ ਸਿੰਘ ਛੀਨਾ ਚੇਅਰਮੈਨ ਆਰਟ ਗੈਲਰੀ ਨੇ ਕੀਤਾ।ਸੰਸਥਾ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਦੱਸਿਆ ਕਿ ਉਘੇ ਮੂਰਤੀਕਾਰ ਨਰਿੰਦਰ ਸਿੰਘ ਦੇ ਵਿਦਿਆਰਥੀਆਂ, ਬਲਵੰਤ ਸਿੰਘ ਅਤੇ ਓ.ਪੀ ਵਰਮਾ ਵਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ 17 ਕਲਾਕਾਰਾਂ ਦੀਆਂ 20 ਦੇ ਕਰੀਬ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।ਮੁੱਖ ਮਹਿਮਾਨ ਛੀਨਾ ਨੇ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤਾਂ ਗਹਿਰਾਈ ਨਾਲ ਦੇਖੀਆਂ ਅਤੇ ਇਹਨਾਂ ਦੀ ਭਰਪੂਰ ਸ਼ਲਾਘਾ ਕੀਤੀ।
             ਇਸ ਮੌਕੇ ਮੂਰਤੀ ਕਲਾ ਦੇ ਕਲਾਕਾਰਾਂ ਰਵਿੰਦਰ ਢਿੱਲੋਂ ਇੰਦਰਪ੍ਰੀਤ ਕੌਰ, ਟੀਨਾ ਸ਼ਰਮਾ, ਗੁਰਸ਼ਰਨ ਕੌਰ, ਕਵਲਦੀਪ ਕੌਰ, ਸਰੋਜ ਸ਼ਰਮਾ, ਡਾ. ਇੰਦੂ, ਡਾ. ਗੀਤਾਂਜਲੀ ਸਰੀਨ, ਹਿਮਾਂਸ਼ੂ, ਸੁਖਪ੍ਰੀਤ ਕੌਰ, ਤੇਗਬੀਰ ਸਿੰਘ, ਨਾਨਕ ਸਿੰਘ, ਪਲਵਿੰਦਰ ਸਿੰਘ, ਬਲਵੰਤ ਸਿੰਘ, ਹਰਪ੍ਰੀਤਪਾਲ ਸਿੰਘ, ਜੈਦੀਪ ਸਿੰਘ ਤੋਂ ਇਲਾਵਾ ਡਾ. ਜੀ.ਐਸ ਗਰੋਵਰ, ਨਰਿੰਦਰਜੀਤ ਸਿੰਘ ਆਰਕੀਟੈਕਟ, ਅਤੁਲ ਮਹਿਰਾ, ਨਰਿੰਦਰ ਸਿੰਘ, ਕਲਾਪ੍ਰੇਮੀ ਤੇ ਸ਼ਹਿਰੀ ਹਾਜ਼ਰ ਸਨ।
 

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …

Leave a Reply