ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ) – ਅੰਮ੍ਰਿਤਸਰ ਦੇ ਝੁੱਗੀ ਅਗਨੀਕਾਂਡ ਦੇ ਪੀੜਤਾਂ ਦੀ ਮਦਦ `ਤੇ ਆਈ ਖੱਤਰੀ ਸਭਾ
ਦੇ ਅਹੁੱਦੇਦਾਰਾਂ ਨੇ ਪੁਰਾਣੇ ਕੱਪੜੇ ਅਤੇ ਖਾਣ ਦਾ ਸਮਾਨ ਦਿੱਤਾ।ਇਸ ਸਮੇਂ ਆਲ ਇੰਡੀਆ ਖਤਰੀ ਸਭਾ ਦੇ ਸਰਪਰਸਤ ਬਲਬੀਰ ਸੇਨ ਖੰਨਾ, ਖੱਤਰੀ ਸਭਾ ਦੇ ਪ੍ਰਧਾਨ ਜਗਦੀਸ਼ ਚੰਦਰ, ਸੈਕਟਰੀ ਸੁਨੀਲ ਖੰਨਾ, ਜਾਇੰਟ ਸੈਕਟਰੀ ਸੁਧੀਰ ਮਹਿਰਾ, ਰਾਜ ਟੰਡਨ, ਦਿਨੇਸ਼ ਖੰਨਾ, ਨਗਰ ਨਿਗਮ ਵਾਰਡ ਨੰਬਰ 53 ਤੋਂ ਕੌਂਸਲਰ ਨੀਤੂ ਟਾਂਗਰੀ ਆਦਿ ਮੌਜੂਦ ਸਨ।ਪ੍ਰਧਾਨ ਜਗਦੀਸ਼ ਚੰਦਰ ਨੇ ਆਖਿਆ ਕਿ ਸੰਸਥਾ ਵਲੋਂ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇਗੀ ਅਤੇ ਹਰ ਪਰਿਵਾਰ ਨੂੰ 10-10 ਕਿਲੋ ਆਟਾ ਵੀ ਦਿੱਤਾ ਜਾਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media