ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ) – ਬੀਤੇ ਕੱਲ ਚਮਰੰਗ ਰੋਡ ਸਥਿਤ ਜਹਾਜਗੜ੍ਹ ਵਿਖੇ ਹੋਏ ਅਗਨੀ ਕਾਂਡ ਦੇ ਪੀੜਤਾਂ
ਲਈ ਅੱਜ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਮਦਦ ਲਈ ਉਮੜ ਪਏ।ਨਗਰ ਨਿਗਮ ਵਾਰਡ ਨੰਬਰ 46 ਤੋਂ ਕਾਂਗਰਸੀ ਕੌਂਸਲਰ ਸ਼ੈਲਿੰਦਰ ਸਿੰਘ ਸ਼ੈਲੀ ਤੇ ਉਨਾਂ ਦੇ ਸਾਥੀਆਂ ਵਲੋਂ ਪੀੜਤਾਂ ਨੂੰ ਕੱਪੜੇ ਤੇ ਹੋਰ ਵਰਤੋੋਂ ਦਾ ਸਮਾਨ ਵੰਡਿਆ ਗਿਆ ਹੈ।ਸ਼ਾਮ ਸਮੇਂ ਉਨਾਂ ਵਲੋਂ ਚਾਹ ਅਤੇ ਰਸ ਵਗੈਰਾ ਦਾ ਲੰਗਰ ਲਗਾਇਆ ਗਿਆ।ਇਸ ਸਮੇਂ ਉਨਾਂ ਦੇ ਪਿਤਾ ਤੇ ਸਾਬਕਾ ਪੁਲਿਸ ਇੰਸਪੈਕਟਰ ਅਮਰੀਕ ਸਿੰਘ, ਰਣਜੀਤ ਸਿੰਘ ਗੋਲ ਹੱਟੀ, ਗੁਰਮੀਤ ਸਿੰਘ, ਕੁਲਦੀਪ ਸਿੰਘ ਤੇ ਸਿਮਰਨਬੀਰ ਸਿੰਘ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media