ਭੀਖੀ/ਮਾਨਸਾ, 1 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਸ਼ਹਿਰ ਦੇ ਇਕ ਗਰੀਬ ਰਿਕਸ਼ਾ ਚਾਲਕ ਦੇ ਮਕਾਨ ਦੀ ਛੱਤ ਡਿੱਗਣ ਨਾਲ ਅੰਦਰ ਪਏ
ਸਮਾਨ ਦਾ ਨੁਕਸਾਨ ਹੋ ਗਿਆ ਹੈ।ਪੀੜਤ ਦੇਵੀ ਦਾਸ ਪੁੱਤਰ ਚਿਮਨ ਲਾਲ ਵਾਸੀ ਵਾਰਡ ਨੰਬਰ 19 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਤਰ ਅੰਦਰ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਸਲਾਬੇ ਗਏ ਪਹਿਲਾਂ ਤੋਂ ਹੀ ਖਸਤਾ ਹਾਲ ਉਸ ਦੇ ਮਕਾਨ ਦੀ ਛੱਤ ਡਿਗ ਗਈ, ਜਿਸ ਨਾਲ ਬੇਸ਼ੱਕ ਜਾਨੀ ਨੁਕਸਾਨ ਹੋਣੋ ਤਾਂ ਬਚ ਗਿਆ, ਪਰ ਉਸ ਦੇ ਛੱਤ ਹੇਠ ਪਿਆ ਘਰੇਲੂ ਸਮਾਨ ਬੁਰੀ ਤਰਾਂ ਨੁਕਸਾਨਿਆ ਗਿਆ।ਵਾਰਡ ਵਾਸੀਆਂ ਨੇ ਇਸ ਗਰੀਬ ਦੀ ਮਦਦ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ।
Check Also
ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ
ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …
Punjab Post Daily Online Newspaper & Print Media