ਭੀਖੀ/ਮਾਨਸਾ, 1 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਉਪ ਮੰਡਲ ਭੀਖੀ ਵਿਖੇ ਅੱਜ ਸਹਾਇਕ ਲਾਇਨਮੈਨਾਂ ਵਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ
ਪਿਛਲੇ ਦਿਨੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਧੀਨ ਭਰਤੀ ਹੋਏ 2800 ਸਹਾਇਕ ਲਾਇਨਮੈਨਾਂ ਨੂੰ 225ਵੀਂ ਮੀਟਿੰਗ ਵਿੱਚ ਸਕਿੱਲਡ ਦੀ ਬਜ਼ਾਏ ਸੈਮੀ ਸਕਿੱਲਡ ਮੰਨਿਆ ਗਿਆ। ਇਸ ਫੈਸਲੇ ਨਾਲ ਸਹਾਇਕ ਲਾਇਨਮੈਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬਹਾਦਰ ਸਿੰਘ ਖੀਵਾ ਨੇ ਕਿਹਾ ਕਿ ਅਸੀਂ ਇਸ ਫੈਸਲੇ ਦਾ ਸਖਤ ਵਿਰੋਧ ਕਰਦੇ ਹਾਂ। ਉਨਾਂ ਦੱਸਿਆ ਕਿ ਉਨਾਂ ਨੇ ਮੈਟ੍ਰਿਕ ਪਾਸ ਕਰਨ ਉਪਰੰਤ ਆਈ.ਟੀ.ਆਈ ਦਾ ਕੋਰਸ ਕੀਤਾ ਅਤੇ ਉਸ ਤੋਂ ਬਾਅਦ ਦੋ ਸਾਲ ਪਾਵਰਕਾਮ ਵਿੱਚ ਲਾਇਨਮੈਨ ਦੀ ਅਪ੍ਰੈਟਿਸਸ਼ਿਪ ਕੀਤੀ।ਇਸ ਯੋਗਤਾ ਹੋਣ ਉਪਰੰਤ ਸਾਨੂੰ ਸਕਿੱਲਡ ਮੰਨਿਆ ਜਾਵੇ ਜਦ ਕਿ ਅਸੀਂ ਪਾਵਰਕਾਮ ਵਿੱਚ ਕੰਮ ਵੀ ਸਕਿੱਲਡ ਵਰਕਰ ਦਾ ਹੀ ਕਰ ਰਹੇ ਹਾਂ। ਪਾਵਰਕਾਮ ਦੀ ਮੈਨੇਜਮੈਂਟ ਨੇ ਸਾਰੇ ਸਹਾਇਕ ਲਾਇਨਮੈਨਾਂ ਨੂੰ ਸਕਿੱਲਡ
ਵਰਕਰ ਦੀ ਤਨਖਾਹ ਦੇਣ ਫੈਸਲਾ ਵੀ ਕੀਤਾ ਸੀ, ਜਿਸ ਸਬੰਧੀ ਬਿਜਲੀ ਮੰਤਰੀ ਨੂੰ ਮੰਗ ਪੱਤਰ ਦੇਣ ਉਪਰੰਤ ਇੱਕ ਪੱਤਰ ਵੀ ਜਾਰੀ ਹੋ ਗਿਆ ਸੀ।ਮੌੜ, ਭਗਤਾ, ਅਬੋਹਰ ਆਦਿ ਸਮੇਤ ਕਈ ਡਵੀਜਨਾਂ ਵਿੱਚ ਸਕਿੱਲਡ ਵਰਕਰ ਅਨੁਸਾਰ ਤਨਖਾਹ ਵੀ ਜਾਰੀ ਹੋਣ ਲੱਗ ਪਈ ਸੀ` ਪ੍ਰੰਤੂ ਹੁਣ ਨਵੇਂ ਫੈਸਲੇ ਅਨੁਸਾਰ ਸਹਾਇਕ ਲਾਇਨਮੈਨਾਂ ਨੂੰ ਸੈਮੀ ਸਕਿੱਲਡ ਵਿੱਚ ਲੈਣ ਦਾ ਫਰਮਾਨ ਜਾਰੀ ਹੋ ਗਿਆ।
ਸੰਦੀਪ ਸਿੰਘ ਮੱਤੀ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਦੇ ਫੈਸਲੇ ਨਾਲ ਸਹਾਇਕ ਲਾਇਨਮੈਨਾਂ ਦੀ ਤਨਖਾਹ `ਤੇ ਲੱਗਣ ਵਾਲੇ ਕੱਟ ਨਾਲ ਸਾਢੇ ਤਿੰਨ ਕਰੋੜ ਰੁਪਏ ਸਲਾਨਾ ਸਰਕਾਰ ਆਪਣੀ ਜੇਬ ਵਿੱਚ ਪਾਵੇਗੀ।ਉਨਾ ਕਿਹਾ ਕਿ ਇਸ ਤਰਾਂ ਦੇ ਫੈਸਲੇ ਲੈ ਕੇ ਪਾਵਰਕਾਮ ਉਨਾਂ ਦੇ ਬਣਦੇ ਹੱਕ ਨਹੀ ਖੋਹ ਸਕਦੀ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਰੇ ਸਹਾਇਕ ਲਾਇਨਮੈਨ ਵਰਕ ਟੂ ਰੂਲ ਅਧੀਨ ਕੰਮ ਕਰਨਗੇ ਅਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗੁਰਦੀਪ ਖੀਵਾ, ਜਸਪ੍ਰੀਤ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਭੁਪਾਲ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media