Thursday, August 6, 2026

ਟੈਕੀਜ਼ ਇੰਫੋਟੈਕ ਨੇ ਲੇਖਕਾਂ ਦੀ ਕੁਸ਼ਲਤਾ ਵਿਕਾਸ ਵਰਕਸ਼ਾਪ ਲਗਾਈ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਪ੍ਰਸਿੱਧ ਆਈ.ਟੀ ਕੰਪਨੀ ਟੈਕੀਜ਼ ਇੰਫੋਟੈਕ ਵਲੋਂ ਪਿਛਲੇ ਦਿਨੀਂ ਇਲਾਕੇ ਦੇ ਲੇਖਕਾਂ ਲਈ PUNJ0207201905ਕੁਸ਼ਲਤਾ ਨਿਖਾਰਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਅਤੇ ਕਾਰਪੋਰੇਟ ਟ੍ਰੇਨਰ ਨਿਸ਼ਾਂਤ ਨਿਸ਼ਟ ਨੇ ਉੱਭਰ ਰਹੇ ਲੇਖਕਾਂ ਨੂੰ ਕੁਸ਼ਲਤਾ ਨਿਖਾਰਨ ਦੇ ਗੁਰ ਦੱਸੇ।ਵਰਕਸ਼ਾਪ ‘ਚ ਵੱਖ-ਵੱਖ ਹਲਕਿਆਂ ਜਿਵੇਂ ਕਿ ਅਧਿਆਪਕਾਂ ਤੇ ਬਲਾਗ ਲਿਖਣ ਵਾਲੇ ਲੇਖਕਾਂ, ਕਵੀਆਂ, ਆਈ.ਟੀ ਸੈਕਟਰ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਉਤਸਾਹ ਨਾਲ ਹਿੱਸਾ ਲਿਆ ਅਤੇ ਬਹੁਤ ਕੁੱਝ ਸਿੱਖਿਆ।
                ਇਸ `ਲਾਭ ਰਹਿਤ` ਵਰਕਸ਼ਾਪ ਦਾ ਆਯੋਜਨ ਟੈਕੀਜ਼ ਇੰਫੋਟੈਕ ਦੇ ਸੀ.ਈ.ਓ ਅਨੁਰਾਗ ਬਿਆਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ ਜਿਸ ਦਾ ਸੰਚਾਲਨ ਮੈਡਮ ਮਨੀਸ਼ਾ ਬਿਆਲਾ ਅਤੇ ਅਵਨੀਤ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।ਸੀਈਓ ਅਨੁਰਾਗ ਬਿਆਲਾ ਨੇ ਨਿਸ਼ਾਂਤ ਨਿਸ਼ਟ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply