Wednesday, June 24, 2026

ਸ਼ੇਕਸਪੀਅਰ ਲਿਖਤ ਅਤੇ ਪਾਰਥੋ ਬੈਨਰਜੀ ਨਿਰਦੇਸ਼ਤ ਨਾਟਕ ‘ਦ ਟੇਮਪੈਸਟ’ ਦਾ ਮੰਚਣ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ PUNJ0207201914ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 29 ਜੂਨ ਤੋਂ 3 ਜੁਲਾਈ ਤੱਕ ਚੱਲਣ ਵਾਲੇ 16ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਦੂਸਰੇ ਦਿਨ ਸੰਸਾਰ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੇਕਸਪੀਅਰ ਦਾ ਲਿਖਿਆ ਅਤੇ ਪਾਰਥੋ ਬੈਨਰਜੀ ਦਾ ਨਿਰਦੇਸ਼ਤ ਕੀਤਾ ਨਾਟਕ ‘ਦ ਟੇਮਪੈਸਟ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
    ਇਹ ਨਾਟਕ ਵਿਲੀਅਮ ਸ਼ੇਕਸਪੀਅਰ ਦਾ ਆਖਰੀ ਨਾਟਕ ਸੀ।ਇਸ ਤੋਂ ਸ਼ੇਕਸਪੀਅਰ ਨੇ ਹੋਰ ਕੋਈ ਵੀ ਨਾਟਕ ਨਹੀਂ ਲਿਖਿਆ।ਕਹਿੰਦੇ ਹਨ ਕਿ ਇਸ ਨਾਟਕ ਨੂੰ ਲਿਖਣ ਤੋਂ ਆਪਣਾ ਨਾਟਕੀ ਸਫ਼ਰ ਛੱਡ ਕੇ ਸ਼ੇਕਸਪੀਅਰ ਆਪਣੇ ਪਿੰਡ ਵਿੱਚ ਸ਼ਾਂਤੀ ਨਾਲ ਰਹਿਣ ਲੱਗ ਗਿਆ ਅਤੇ ਆਖਰ ਵਿੱਚ ਆਪਣੇ ਆਪ ਨੂੰ ਨਾਕਾਬਿਲ ਦੱਸ ਗਿਆ।ਇਸ ਨਾਟਕ ਵਿੱਚ ਸਾਨੂੰ ਪ੍ਰੈਸਪੈਰੋ ਦੇ ਰੂਪ ਵਿੱਚ ਜੀਵਨ ਤੋਂ ਤੰਗ ਆ ਚੁੱਕੇ ਵਿਅਕਤੀ ਦੇ ਦਰਸ਼ਨ ਹੁੰਦੇ ਹਨ।ਪ੍ਰੈਸਪੈਰੋ ਇਕ ਡਯੂਕ ਸੀ, ਜਿਸ ਦੀ ਗੱਦੀ ਉਸ ਦੇ ਛੋਟੇ ਭਰਾ ਨੇ ਖੋਹ ਲਈ ਸੀ, ਕਿਉਂਕਿ ਪ੍ਰੈਸਪੈਰੋ ਆਪਣਾ ਸਾਰਾ ਕੰਮ ਉਸ ਉਪਰ ਛੱਡ ਕੇ ਇਕਲਾ ਰਹਿਣ ਲੱਗ ਪਿਆ ਸੀ।ਉਸੇ ਨੇ ਪ੍ਰੈਸਪੈਰੋ ਨੂੰ ਨੇਪਿਲਜ਼ ਦੇ ਰਾਜਾ ਦੀ ਮਦਦ ਨਾਲ ਸਮੁੰਦਰ ਵਿੱਚ ਸੁਟ ਦਿੰਦਾ ਹੈ।ਪ੍ਰੈਸਪੈਰੋ ਇਕ ਵਿਦਵਾਨ ਅਤੇ ਜਾਦੂਗਰ ਸੀ।ਉਹ ਆਪਣੀ ਤਿੰਨ ਸਾਲ ਦੀ ਬੱਚੀ ਨੂੰ ਲੈ ਕੇ ਸਮੁੰਦਰ ਦੇ ਕੰਢੇ `ਤੇ ਜਾ ਲਗਾ। ਉਥੇ ਉਸ ਨੂੰ ਸਾਇਕੋਰੈਕਸ ਨਾਮ ਦੀ ਚੁੜੈਲ ਦਾ ਮੁੰਡਾ ਕੈਲੀਬਨ ਉਸ ਨੂੰ ਮਿਲਦਾ ਹੈ।ਸਾਇਕੋਰੈਕਸ ਨੇ ਏਰਿਅਲ ਨਾਮ ਦੀ ਆਤਮਾ ਨੂੰ ਇਕ ਦਰਖ਼ਤ ਦੇ ਨਾਲ ਕੀਲ ਰਖਿਆ ਸੀ, ਅਤੇ ਉਸ ਨੂੰ ਉਥੇ ਹੀ ਛੱਡ ਕੇ ਮਰ ਜਾਂਦੀ ਹੈ।ਪ੍ਰੈਸਪੈਰੋ ਨੇ ਏਰਿਅਲ ਨੂੰ ਆਪਣੇ ਜਾਦੂ ਨਾਲ ਛਡਾ ਕੇ ਆਪਣਾ ਦਾਸ ਬਣ ਲੈਂਦੀ ਹੈ।ਉਸ ਨੇ ਜਾਦੂਗਰ ਦੀ ਕੁੜੀ ਮਿਰੈਨਡਾ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।ਫਿਰ ਜਾਦੂਗਰ ਨੇ ਉਸ ਨੂੰ ਪੱਥਰ ਨਾਲ ਬਣ ਦਿੰਦਾ ਹੈ।
ਇਸ ਨਾਟਕ ਵਿੱਚ ਚਾਹਤ, ਅੰਕਿਤਾ, ਬਬਲੀ ਸਿੰਘ, ਗੁਰਪ੍ਰੀਤ, ਨਵਰਾਜ, ਐਮ.ਪੀ ਮਸੀਹ, ਤੁਸ਼ਾਰ, ਗੁਰਜੰਟ, ਬਲਰਾਜ, ਮੁਹੰਮਦ ਅਲੀ, ਹੂਨਰਦੀਪ, ਸਾਜਨ, ਧਿਆਨ ਚੰਦ, ਕਮਲ, ਭੁਪਿੰਦਰ ਸ਼ਰਮਾ, ਪਿਯੂਸ਼, ਸੂਰਜ, ਹਰਪ੍ਰੀਤ, ਜੋਹਨਪਾਲ, ਨੂਰਦੀਨ, ਗਣੇਸ਼, ਨਵਪ੍ਰੀਤ, ਜਸਵੰਤ, ਬਲਰਾਜ, ਸਾਗਰ, ਨਵੀਨ, ਸੁਨੀਲ ਸਿੰਘ, ਜਸਪਾਲ, ਕਮਲਦੀਪ, ਰਜੇਸ਼ ਕੁਮਾਰ ਆਦਿ ਕਲਾਕਾਰਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ।
    ਇਸ ਮੌਕੇ ਕੇਵਲ ਧਾਲੀਵਾਲ, ਪ੍ਰੀਤਪਾਲ ਰੁਪਾਨਾ, ਡਾ. ਸ਼ਿਆਮ ਸੁੰਦਰ ਦੀਪਤੀ, ਅਦਾਕਾਰਾ ਅਨੀਤਾ ਦੇਵਗਨ, ਗੁਰਿੰਦਰ ਮਕਨਾ, ਪ੍ਰੋ. ਦਵਿੰਦਰ ਸਿੰਘ, ਗੁਰਤੇਜ ਮਾਨ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply