Sunday, June 15, 2025
Breaking News

ਲੁੱਟਾਂ ਖੋਹਾਂ ‘ਚ ਲੋੜੀਂਦਾ ਵਿਅਕਤੀ ਫਾਇਰਿੰਗ ਕਰਦਾ ਫਰਾਰ -ਵਿਦੇਸ਼ੀ ਅੋਰਤ ਗ੍ਰਿਫਤਾਰ

PPN18091412

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ) – ਪੁਲਿਸ ਥਾਣਾ ਮਜੀਠਾ ਵੱਲੋਂ ਇਕ ਵਿਦੇਸ਼ੀ ਅੋਰਤ ਨੂੰ ਗ਼ਿਫਤਾਰ ਕਰਨ ਅਤੇ ਇੱਕ ਅਤੀ ਲੋੜੀਂਦੇ ਦੋਸ਼ੀ ਦੇ ਫਰਾਰ ਹੋਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਜੀਠਾ ਦੇ ਐਸ ਐਚ ੳ ਇਸਪੇਕਟਰਠ ਇੰਦਰਜੀਤ ਸਿੰਘ ਨੂੰ ਇਕ ਗੁਪਤ ਸੁਚਨਾ ਮਿਲੀ ਕਿ ਜਗਦੀਪ ਸਿੰਘ ਉਰਫ ਜੱਗੂ ਪੁੱਤਰ ਸਵਿੰਦਰ ਸਿੰਘ ਵਾਸੀ ਭਗਵਾਨਪੂਰਾ ਥਾਣਾ ਕੋੋਟਲੀ ਜਿਲ੍ਹਾ ਗੁਰਦਾਸਪੂਰ ਜੋ ਕਿ ਵੱਖ ਵੱਖ ਥਾਣੀਆ ਅਧਿਨ ਮੁਕੱਦਿਆ, ਵਿੱਚ ਅਤੀ ਲੋੜੀਦਾ ਹੈ ਇਕ ਵਰਨਾ ਕਾਰ ਚਿੱਟਾ ਰੰਗ ਨੰਬਰ ਪੀ ਬੀ 02 ਏ ਐਕਸ 6607 ਵਿੱਚ ਸਵਾਰ ਹੋ ਕੇ ਅਮ੍ਰਿਤਸਰ ਤੋ ਫਤ੍ਹੇਗੜ ਚੂੜਿਆ ਦੀ ਤਰਫ ਆਪਣੇ ਸਾਥੀਆ ਸਮੇਤ ਆ ਰਿਹਾ ਹੈ ਇਸ ਦੋਰਾਨ ਇਸਪੇਕਟਰ ਇੰਦਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸੋੋੋਹੀਆਂ ਕਲਾ ਡਰੇਨ ਦੇ ਪੁੱਲ ਤੇ ਨਾਕਾ ਬੰਦੀ ਕਰਕੇ ਰਾਤ ਕਰੀਬ 9 ਵਜੇ ਇਕ ਚਿੱਟੀ ਕਾਰ ਨੂੰ ਆਉਂਦੀ ਵੇਖ ਕਿ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਲਾ ਰਹੇ ਵਿਅਕਤੀ ਨੇ ਪੁਲਿਸ ਪਾਰਟੀ ਤੇ ਆਪਣੇ ਪਸਤੋਲ ਨਾਲ ਫਾਇਰੀਗ ਕੀਤੀ ਤਾਂ ਪੁਲਿਸ ਵਲੋਂੇ ਆਪਣੇ ਬਚਾਅ ਵਿੱਚ ਕੀਤੀ ਜਵਾਬੀ ਫਾਇਰਿੰਗ ਦੋਰਾਨ ਜੱਗੂ ਆਪਣੀ ਵਰਨਾ ਕਾਰ ਨੂੰ ਹੁਸ਼ਿਆਰੀ ਨਾਲ ਅੰਮ੍ਰਿਤਸਰ ਵੱਲ ਭਜਾ ਕੇ ਲੈ ਗਿਆ। ਪੁਲਿਸ ਵੱਲੋ ਪਿੱਛਾ ਕਰਨ ਤੇ ਦੋਸ਼ੀ ਨੂੰ ਆਰ. ਬੀ ਗਾਰਡਨ ਦੇ ਨੇੜੇ ਜਾ ਕੇ ਘੇਰ ਲਿਆ ।ਪਰ ਦੋਸ਼ੀ ਦੁਬਾਰਾ ਭਾਰੀ ਫਾਇਰਿੰਗ ਕਰਦਾ ਹੋਇਆ ਆਪਣੀ ਕਾਰ ਸਮੇਤ ਵਿਦੇਸ਼ੀ ਅੋਰਤ ਨੂੰ ਛੱਡ ਕੇ ਖੇਤਾਂ ਵੱਲ ਦੋੋੜਣ ਵਿੱਚ ਕਾਮਯਾਬ ਹੋ ਗਿਆ।ਕਾਰ ਦੀ ਤਲਾਸ਼ੀ ਦੋਰਾਨ ਪੁਲਿਸ ਨੂੰ ਅਗਲੀ ਸੀਟ ਬੈਠੀ ਔਰਤ ਨੇ ਆਪਣਾ ਨਾਮ ਡਿਲਨੋਜਾ ਪੁੱਤਰੀ ਬਹਾਦਰ ਵਾਸੀ ਉਜਬੇਕਿਸਤਾਨ ਦੱਸਿਆ। ਜਿਸ ਕੋਲੋ ਭਾਰਤੀ ਪੈਨਕਾਰਡ, ਮੋਬਾਇਲ ਫੋਨ, ਮੋਬਾਇਲ ਟੇਬ, ਇਕ ਬੈਗ, ਕੁੱਝ ਭਾਰਤੀ ਕਰੰਸ਼ੀ ਅਤੇ ਦਿਲੀ ਦੇ ਕੁੱਝ ਵਿਜਟਿੰਗ ਕਾਰਡ ਬਰਾਮਦ ਹੋਏ।ਇਸ ਦੋਰਾਨ ਪੁਲਿਸ ਨੇ ਉਕਤ ਵਰਨਾ ਕਾਰ ਨੂੰ ਕਬਜੇ ਵਿੱਚ ਲੈਂਦਿਆਂ ਦੱਸਿਆ ਕਿ ਜਗਦੀਪ ਸਿੰਘ ਉਰਫ ਜੱਗੂ ਅਤੇ ਗ੍ਰਿਫਤਾਰ ਵਿਦੇਸ਼ੀ ਮਹਿਲ ਡਿਲਨੋਜਾ ਤੇ ਧਾਰਾ 307, 34 ਆਈ ਪੀ ਸੀ 25 54 59 ਅਸਲਾ ਐਕਟ, ਆਈ ਪੀ ਐਕਟ, 4 ਐਫ ਐਕਟ ਦੋਰਾਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply