Friday, July 10, 2026

ਮਿਸ਼ਨ ਘਰ-ਘਰ ਰੋਜਗਾਰ ਅਧੀਨ ਪਠਾਨਕੋਟ ਵਿਖੇ ਮੈਗਾ ਰੋਜਗਾਰ ਮੇਲਾ 9 ਜੁਲਾਈ ਨੂੰ

ਪਠਾਨਕੋਟ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਹਰ ਮਹੀਨੇ 2 ਰੋਜਗਾਰ ਮੇਲੇ ਲਗਵਾ ਕੇ Balraj Singh ADCਬੇਰੋਜਗਾਰ ਪ੍ਰਾਰਥੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਦੀ ਸਥਾਪਨਾ ਹੋਣ ਉਪਰੰਤ ਹੁਣ ਤੱਕ ਲਗਭਗ 2000 ਪ੍ਰਾਰਥੀਆਂ ਨੂੰ ਰੋਜਗਾਰ ਮੁਹਈਆ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਅਧੀਨ 9 ਜੁਲਾਈ 2019 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੈਗਾ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ।ਇਸ ਲਈ ਚਾਹਵਾਨ ਲੜਕੇ/ਲੜਕੀਆਂ ਸਵੇਰੇ 10:00 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਪਹੁੰਚਣ।ਇਸ ਮੇਲੇ ਵਿਚ 5 ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵੱਲੋਂ 200 ਤੋਂ ਵੱਧ ਪ੍ਰਾਰਥੀਆਂ ਨੂੰ ਵੱਖ-ਵੱਖ ਕਿੱਤਿਆਂ ਵਿੱਚ ਰੋਜਗਾਰ ਮੁਹੱਈਆ ਕਰਵਾਇਆ ਜਾਵੇਗਾ, ਜਿਵੇਂ ਕਿ ਸਕਿਉਰਟੀ ਗਾਰਡ, ਸੇਲਜ਼ ਐਗਜੀਕਿਉਟਿਵ, ਮਸ਼ੀਨ ਉਪਰੇਟਰ, ਕਾਮਨ ਸਰਵਿਸ ਸੈਂਟਰ ਐਗਜੀਕਿਉਟਿਵ ਅਤੇ ਡਲਿਵਰੀ ਪਾਰਟਨਰ ਦੀ ਲੋੜ ਹੈ।ਰੋਜਗਾਰ ਪ੍ਰਾਪਤ ਕਰਨ ਦੇ ਚਾਹਵਾਨ ਪ੍ਰਾਰਥੀ( ਲੜਕੇ/ਲੜਕੀਆਂ) ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ, ਇਸ ਮੈਗਾ ਰੋਜਗਾਰ ਮੇਲੇ ਵਿਚ ਹਿੱਸਾ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਪ੍ਰਾਰਥੀ ਅਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ ਅਤੇ ਪਛਾਣ ਪੱਤਰ ਨਾਲ ਲੈ ਕੇ ਆਉਣ ਮਸ਼ੀਨ ਉਪਰੇਟਰ ਦੀ ਅਸਾਮੀ ਲਈ ਕੇਵਲ ਲੜਕੀਆਂ ਜੋ ਕਿ ਅਠਵੀਂ ਪਾਸ ਤੋਂ ਬਾਰਵੀਂ ਪਾਸ ਹੋਵੇ ਉਹ ਹਿੱਸਾ ਲੈ ਸਕਦੀਆਂ ਹਨ।ਬਾਕੀ ਅਸਾਮੀਆਂ ਲਈ ਯੋਗਤਾ ਦਸਵੀਂ ਪਾਸ ਤੋਂ ਪੋਸਟ ਗਰੈਜੁਏਟ ਤੱਕ ਹੈ।ਜਿਲ੍ਹੇ ਦੇ ਬੇਰੋਜਗਾਰ ਪ੍ਰਾਰਥੀ ਇਸ ਰੋਜਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
 

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply